ਦਾਜ ਦੀ ਖਾਤਿਰ ਗਰਭਵਤੀ ਨੂੰਹ ਨਾਲ ਕੀਤਾ ਅਜਿਹਾ ਸਲੂਕ, ਗਰਭ ''ਚ ਹੀ ਹੋਈ ਬੱਚੀ ਦੀ ਮੌਤ
Sunday, Jul 30, 2017 - 11:29 AM (IST)
ਅੰਮ੍ਰਿਤਸਰ(ਸੰਜੀਵ) - ਦਾਜ ਦੀ ਖਾਤਿਰ ਗਰਭਵਤੀ ਨੂੰਹ ਨਾਲ ਕੁੱਟਮਾਰ ਕਰਨ ਅਤੇ ਕੁੱਖ 'ਚ ਹੀ ਬੱਚੀ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਉਸ ਦੇ ਪਤੀ ਸੁਰਜੀਤ ਸਿੰਘ ਸਮੇਤ ਹੋਰ ਸਹੁਰਾ ਪਰਿਵਾਰ ਵਾਲੇ ਗੁਰਮੇਜ ਸਿੰਘ ਤੇ ਰਾਜ ਕੌਰ ਨਿਵਾਸੀ ਢਪਈਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਧੀਰ ਸਿੰਘ ਨੇ ਦੱਸਿਆ ਕਿ ਉਸ ਦੀ ਕੁੜੀ ਇੰਦਰਜੀਤ ਕੌਰ ਦਾ ਵਿਆਹ ਸਤੰਬਰ 2016 ਵਿਚ ਉਕਤ ਮੁਲਜ਼ਮ ਸੁਰਜੀਤ ਸਿੰਘ ਨਾਲ ਹੋਇਆ ਸੀ। ਵਿਆਹ ਉਪਰੰਤ ਮੁਲਜ਼ਮ ਉਸ ਨੂੰ ਹੋਰ ਦਾਜ ਲਿਆਉਣ ਦੀ ਮੰਗ ਨੂੰ ਲੈ ਕੇ ਪ੍ਰੇਸ਼ਾਨ ਕਰਨ ਲੱਗੇ। ਜਦੋਂ ਉਸ ਨੇ ਉਨ੍ਹਾਂ ਦੀਆਂ ਮੰਗਾਂ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੀ ਕੁੜੀ ਨੂੰ ਗਰਭਵਤੀ ਹਾਲਤ 'ਚ ਇਸ ਕਦਰ ਕੁੱਟਿਆ ਕਿ ਉਸ ਦੇ ਗਰਭ ਵਿਚ ਪਲ ਰਹੀ ਬੱਚੀ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
