ਮਸ਼ਹੂਰ ਫੁੱਟਬਾਲ ਖਿਡਾਰੀ ਦੇ ਭਰਾ ਦੀ ਆਸਟ੍ਰੇਲੀਆ ’ਚ ਮੌਤ, ਪਰਿਵਾਰ ''ਚ ਮਚਿਆ ਚੀਕ-ਚਿਹਾੜਾ

Monday, Oct 16, 2023 - 06:54 PM (IST)

ਮਸ਼ਹੂਰ ਫੁੱਟਬਾਲ ਖਿਡਾਰੀ ਦੇ ਭਰਾ ਦੀ ਆਸਟ੍ਰੇਲੀਆ ’ਚ ਮੌਤ, ਪਰਿਵਾਰ ''ਚ ਮਚਿਆ ਚੀਕ-ਚਿਹਾੜਾ

ਮੁਕੰਦਪੁਰ (ਸੰਜੀਵ)- ਆਸਟ੍ਰੇਲੀਆ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਸਟ੍ਰੇਲੀਆ ਵਿਖੇ ਫੁੱਟਬਾਲ ਖਿਡਾਰੀ ਦੇ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੈਸ਼ਨਲ ਪੱਧਰ ਦੇ ਫੁੱਟਬਾਲ ਖਿਡਾਰੀ ਜਰਨੈਲ ਸਿੰਘ ਥਾਂਦੀ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਮਨਜੀਤ ਸਿੰਘ ਥਾਂਦੀ (56) ਜੋ ਮੁਕੰਦਪੁਰ ਤੋਂ 30 ਅਗਸਤ 2023 ਨੂੰ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ। ਕਰੀਬ 7-8 ਦਿਨਾਂ ਤੋਂ ਮਨਜੀਤ ਸਿੰਘ ਕੰਮ ’ਤੇ ਜਾ ਰਹੇ ਸਨ ਕਿ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 

ਇਹ ਵੀ ਪੜ੍ਹੋ: ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਮਜੀਠੀਆ ਨੇ ਘੇਰਿਆ ਕੈਬਨਿਟ ਮੰਤਰੀ ਹਰਜੋਤ ਬੈਂਸ, ਲਾਏ ਵੱਡੇ ਇਲਜ਼ਾਮ

ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਭਰਾ ਦੀ ਮੌਤ ਖ਼ਬਰ ਉਥੇ ਰਹਿੰਦੇ ਇਕ ਰਿਸ਼ਤੇਦਾਰ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਹ ਕੰਮ ਤੋਂ ਗੱਡੀ ਵਿਚ ਆਏ ਸਨ ਅਤੇ ਘਰ ਦੀ ਪਾਰਕਿੰਗ ’ਚ ਗੱਡੀ ਖੜ੍ਹੀ ਕਰਕੇ ਬਾਹਰ ਹੀ ਨਿਕਲਣ ਲੱਗੇ ਸਨ ਤਾਂ ਉੱਥੇ ਹੀ ਡਿੱਗ ਪਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਜਰਨੈਲ ਸਿੰਘ ਨੇ ਕਿਹਾ ਕਿ ਇਹੋ ਜਿਹੇ ਹਾਲਾਤ ’ਚ ਸਰਕਾਰਾਂ ਨੂੰ ਕਾਨੂੰਨ ਥੋੜੇ ਨਰਮ ਬਣਾਉਣੇ ਚਾਹੀਦੇ ਹਨ ਤਾਂ ਕਿ ਪਰਿਵਾਰ ਵਾਲੇ ਅੰਤਿਮ ਰਸਮਾਂ ਆਪਣੀ ਧਰਤੀ ’ਤੇ ਨਿਭਾ ਸਕਣ।

ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News