...ਤਾਂ ਅੰਮ੍ਰਿਤਸਰ ''ਚ ਵੀ ਲਾਹੌਰ ਦੀ ਤਰਜ਼ ''ਤੇ ਬਣੇਗੀ ਫੂਡ ਸਟ੍ਰੀਟ
Sunday, Jun 17, 2018 - 07:05 PM (IST)
ਅੰਮ੍ਰਿਤਸਰ (ਸੁਮਿਤ) : ਲਾਹੌਰ ਦੀ ਤਰਜ਼ 'ਤੇ ਅੰਮ੍ਰਿਤਸਰ ਵਿਚ ਵੀ ਹੁਣ ਫੂਡ ਸਟ੍ਰੀਟ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਦਾ ਨਿਰਮਾਣ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਬਣੇ ਅਜਾਇਬ ਘਰ ਨੇੜੇ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਸਿੱਧੂ ਨੇ ਕਿਹਾ ਕਿ ਫੂਡ ਸਟ੍ਰੀਟ ਵਿਚ ਅੰਮ੍ਰਿਤਸਰ ਦੇ ਦੁਨੀਆ ਭਰ ਵਿਚ ਮਸ਼ਹੂਰ 146 ਪਕਵਾਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਇਸ ਸਟ੍ਰੀਟ ਨੂੰ ਲਾਹੌਰ ਦੀ ਅਨਾਰ ਕਲੀ ਸਟ੍ਰੀਟ ਦੇ ਤਰਜ 'ਤੇ ਸ਼ੁਰੂ ਕੀਤਾ ਜਾਵੇਗਾ।
ਇਸ ਜਗ੍ਹਾ 'ਤੇ ਹਿੰਦੀ ਕ੍ਰਾਫਟ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਨੂੰ ਦਿਖਾਉਣ ਦਾ ਕੰਮ ਵੀ ਕੀਤਾ ਜਾਵੇਗਾ ਅਤੇ ਇਸ ਦਾ ਨਿਰਮਾਣ 6 ਮਹੀਨਿਆਂ ਵਿਚ ਕਰ ਦਿੱਤਾ ਜਾਵੇਗਾ। ਇਸ ਦੌਰਾਨ ਸਿੱਖ ਰਿਫਰੈਂਡਮ 2020 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਬਿਆਨ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਇਸ ਮੌਕੇ ਸਿੱਧੂ ਸੁਖਪਾਲ ਖਹਿਰਾ ਵਿਵਾਦ 'ਤੇ ਕੁਝ ਬੋਲਣ ਤੋਂ ਬਚਦੇ ਹੋਏ ਨਜ਼ਰ ਆਏ।
