ਮੁੱਦਕੀ ''ਚ ਦੀਵਾਲੀ ਤੋਂ ਪਹਿਲਾਂ ਦੁੱਧ, ਰਸਗੁੱਲੇ ਤੇ ਪਨੀਰ ਦੇ ਲਏ ਗਏ ਸੈਂਪਲ

10/25/2019 5:53:19 PM

ਮੁੱਦਕੀ (ਹੈਪੀ) - ਕਮਿਸ਼ਨਰੇਟ ਫੂਡ ਅਤੇ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਦੇ ਹੁਕਮਾਂ 'ਤੇ ਡੈਜ਼ੀਗਨੇਟਿਡ ਅਫਸਰ ਡਾ. ਅਨੀਤਾ ਵਲੋਂ ਦੀਵਾਲੀ ਦੇ ਮੱਦੇਨਜ਼ਰ ਕਸਬਾ ਮੁੱਦਕੀ ਵਿਖੇ ਸੈਂਪਲਿੰਗ ਕੀਤੀ ਗਈ। ਇਸ ਦੌਰਾਨ ਸਿੱਧੂ ਸਵੀਟ ਸ਼ਾਪ ਤੋਂ ਦੁੱਧ ਅਤੇ ਰਸਗੁੱਲਿਆਂ ਦੇ ਸੈਂਪਲ ਲਏ ਗਏ ਅਤੇ 30 ਕਿਲੋ ਚਮਚਮ ਨੂੰ ਨਸ਼ਟ ਕੀਤਾ। ਇਸ ਦੌਰਾਨ ਦਸਮੇਸ਼ ਡੇਅਰੀ ਤੋਂ ਪਨੀਰ ਦਾ ਸੈਂਪਲ ਲਿਆ ਗਿਆ ਅਤੇ ਸ਼ਰਮਾ ਸਵੀਟ ਸ਼ਾਪ ਤੋਂ ਰਸਗੁੱਲੇ ਅਤੇ ਮਿਲਕ ਪਾਊਡਰ ਦੇ ਸੈਂਪਲ ਭਰੇ ਗਏ, ਜਿਨ੍ਹਾਂ ਨੂੰ ਨਿਰੀਖਣ ਲਈ ਪ੍ਰਯੋਗਸ਼ਾਲਾ ਭੇਜ ਦਿੱਤਾ ਗਿਆ।

ਇਸੇ ਤਰ੍ਹਾਂ ਫੂਡ ਸੈਂਪਲਿੰਗ ਟੀਮ ਵਲੋਂ ਲੌਂਗ ਲਾਈਫ ਸਵੀਟ (ਫੈਕਟਰੀ) ਪਿੰਡ ਨਿਹਾਲ ਕੇ ਵਿਖੇ ਗੁਲਾਬ ਜਾਮੁਣ ਦੇ ਸੈਂਪਲ ਅਤੇ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਸਵੀਟ ਸ਼ਾਪ ਪਿੰਡ ਰੋਡੇ ਜੱਲੇ ਤੋਂ ਬੇਸਨ, ਬਰਫੀ ਅਤੇ ਗੁਲਾਬ ਜਾਮੁਣ ਦੇ ਸੈਂਪਲ ਲਏ ਗਏ। ਇਸ ਤੋਂ ਬਾਅਦ ਕਸਬਾ ਮੱਲਾਂਵਾਲਾ ਵਿਖੇ ਆਧਾਰ ਸਟੋਰ 'ਤੇ ਰਸਗੁੱਲੇ, ਗੁਲਾਬ ਜਾਮੁਣ, ਸੋਮ ਪਾਪੜੀ ਆਦਿ ਜੋ ਕੰਪਨੀਆਂ ਵਲੋਂ ਮਠਿਆਈ ਤਿਆਰ ਕੀਤੀ ਜਾਂਦੀ ਹੈ, ਦੇ ਸੈਂਪਲ ਭਰੇ ਗਏ। ਫੂਡ ਸੈਂਪਲਿੰਗ ਟੀਮ ਨੇ ਲਏ ਹੋਏ ਸਾਰੇ ਸੈਂਪਲਾਂ ਨੂੰ ਨਿਰੀਖਣ ਲਈ ਪ੍ਰਯੋਗਸ਼ਾਲਾ ਖਰੜ ਵਿਖੇ ਭੇਜ ਦਿੱਤਾ ਜਾਵੇਗਾ।


rajwinder kaur

Content Editor

Related News