ਪਟਿਆਲਾ ਦੀ ਅਜਿਹੀ ਰਸੋਈ, ਜਿੱਥੇ 10 ਰੁਪਏ ''ਚ ਗਰੀਬ ਲੋਕ ਢਿੱਡ ਭਰ ਕੇ ਖਾਂਦੇ ਨੇ ਰੋਟੀ

Monday, Dec 13, 2021 - 11:23 AM (IST)

ਪਟਿਆਲਾ ਦੀ ਅਜਿਹੀ ਰਸੋਈ, ਜਿੱਥੇ 10 ਰੁਪਏ ''ਚ ਗਰੀਬ ਲੋਕ ਢਿੱਡ ਭਰ ਕੇ ਖਾਂਦੇ ਨੇ ਰੋਟੀ

ਪਟਿਆਲਾ (ਪਰਮੀਤ) : ਪਟਿਆਲਾ ਦੇ ਰਾਜਪੁਰਾ ਰੋਡ 'ਤੇ ਵਰਧਮਾਨ ਮਹਾਵੀਰ ਰਸੋਈ 'ਚ ਸਿਰਫ 10 ਰੁਪਏ ਥਾਲੀ 'ਚ ਗਰੀਬ ਲੋਕ ਢਿੱਡ ਭਰ ਕੇ ਰੋਟੀ ਖਾਂਦੇ ਹਨ। ਇੱਥੇ ਰੋਜ਼ਾਨਾ ਤਕਰੀਬਨ 1200 ਤੋਂ ਜ਼ਿਆਦਾ ਲੋਕ ਰੋਟੀ ਖਾਂਦੇ ਹਨ। ਇਸ ਥਾਲੀ 'ਚ 4 ਰੋਟੀਆਂ, ਸਬਜ਼ੀ, ਦਾਲ, ਚੌਲ, ਚਟਣੀ ਅਤੇ ਮਿੱਠੇ 'ਚ ਕੜਾਹ ਅਤੇ ਖੀਰ ਦਿੱਤੀ ਜਾਂਦੀ ਹੈ। ਇਹ ਰਸੋਈ ਇਕ ਨਿੱਜੀ ਹਸਪਤਾਲ ਦੇ ਸੰਚਾਲਕ ਸੌਰਭ ਜੈਨ ਚਲਾ ਰਹੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕਤਲ ਦੀ ਵੱਡੀ ਵਾਰਦਾਤ, ASI ਨੇ ਸ਼ਰੇਆਮ ਦੁਕਾਨਦਾਰ ਦੀ ਛਾਤੀ 'ਤੇ ਮਾਰੀ ਗੋਲੀ

ਇਸ ਮਿਸ਼ਨ 'ਚ ਉਹ ਕਿਸੇ ਕੋਲੋਂ ਡੋਨੇਸ਼ਨ ਨਹੀਂ ਲੈਂਦੇ ਅਤੇ ਸਾਰਾ ਖ਼ਰਚਾ ਆਪਣੀ ਜੇਬ 'ਚੋਂ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਉਨ੍ਹਾਂ ਦਾ ਕਰੀਬ 30 ਹਜ਼ਾਰ ਰੁਪਏ ਤੱਕ ਖ਼ਰਚਾ ਹੁੰਦਾ ਹੈ। ਇਸ 'ਚ ਖਾਣਾ ਤਿਆਰ ਕਰਨ ਵਾਲੇ ਸਟਾਫ਼ ਨੂੰ ਤਨਖ਼ਾਹ ਦੇਣੀ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ਵਾਪਰੇ ਭਿਆਨਕ ਹਾਦਸੇ 'ਚ ਮਾਸੂਮ ਸਣੇ 3 ਲੋਕਾਂ ਦੀ ਮੌਤ, ਖ਼ੌਫ਼ਨਾਕ ਮੰਜ਼ਰ ਦੇਖ ਦਹਿਲ ਗਏ ਲੋਕ
ਲੋੜਵੰਦ ਕੁੜੀਆਂ ਦੇ ਵਿਆਹ ਦਾ ਸਾਰਾ ਖਾਣਾ-ਪੀਣਾ ਸਿਰਫ 500 ਰੁਪਏ 'ਚ
ਖ਼ਾਸ ਗੱਲ ਇਹ ਹੈ ਕਿ ਲੋੜਵੰਦ ਕੁੜੀਆਂ ਦੇ ਵਿਆਹ 'ਚ ਪੂਰੇ ਵਿਆਹ ਦਾ ਖਾਣਾ-ਪੀਣਾ ਸਿਰਫ 500 ਰੁਪਏ 'ਚ ਮੁਹੱਈਆ ਹੁੰਦਾ ਹੈ। ਇਸ 'ਚ ਰੋਟੀ ਤੋਂ ਇਲਾਵਾ ਸਨੈਕਸ, ਕੌਫੀ, ਆਈਸਕ੍ਰੀਮ ਤੱਕ ਦਿੱਤੀ ਜਾਂਦੀ ਹੈ। ਇੱਥੇ ਅਪ੍ਰੈਲ ਤੋਂ ਲੈ ਕੇ ਦਸੰਬਰ ਮਹੀਨੇ ਤੱਕ 26 ਲੋੜਵੰਦ ਕੁੜੀਆਂ ਦੇ ਵਿਆਹ 'ਚ ਇਹ ਸੇਵਾ ਨਿਭਾਅ ਚੁੱਕੇ ਹਨ। ਸੌਰਭ ਜੈਨ ਦੇ ਇਸ ਕੰਮ ਦੀ ਲੋਕਾਂ ਵੱਲੋਂ ਖ਼ੂਬ ਤਾਰੀਫ਼ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News