ਨਿਊਡਲ ''ਚੋਂ ਨਿਕਲਿਆ ਕਨ-ਖਜੂਰਾ, ਫੂਡ ਬ੍ਰਾਂਚ ਦੀ ਟੀਮ ਨੇ ਲਏ ਸੈਂਪਲ

Monday, Mar 05, 2018 - 07:23 PM (IST)

ਨਿਊਡਲ ''ਚੋਂ ਨਿਕਲਿਆ ਕਨ-ਖਜੂਰਾ, ਫੂਡ ਬ੍ਰਾਂਚ ਦੀ ਟੀਮ ਨੇ ਲਏ ਸੈਂਪਲ

ਮੋਗਾ (ਸੰਦੀਪ) : ਨਗਰ-ਨਿਗਮ ਦਫਤਰ ਤੋਂ ਕੁੱਝ ਦੂਰੀ 'ਤੇ ਫਾਸਟ ਫੂਡ ਵਿਕਰੇਤਾ ਦੁਕਾਨ 'ਤੇ ਸੋਮਵਾਰ ਨੂੰ ਫੂਡ ਬ੍ਰਾਂਚ ਦੀ ਟੀਮ ਨੇ ਐਡੀਸ਼ਨਲ ਫੂਡ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਅਤੇ ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਦੀ ਅਗਵਾਈ 'ਚ ਛਾਪਾਮਾਰੀ ਕੀਤੀ। ਇਹ ਛਾਪਾਮਾਰੀ ਟੀਮ ਵੱਲੋਂ ਇਕ ਸ਼ਹਿਰ ਵਾਸੀ ਵਲੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ, ਜਿਸ ਦੌਰਾਨ ਟੀਮ ਨੇ ਦੁਕਾਨ 'ਤੇ ਪਏ ਸਮਾਨ ਦੀ ਜਾਂਚ ਕਰਨ ਦੇ ਨਾਲ-ਨਾਲ ਸ਼ੱਕੀ ਨਿਊਡਲਜ਼ ਦੇ ਸੈਂਪਲ ਭਰੇ।
ਜ਼ਿਲਾ ਫੂਡ ਸੈਫਟੀ ਅਫਸਰ ਖੋਸਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਰਾਣਾ ਮੋਗਾ ਨਿਵਾਸੀ ਧਿਆਨ ਚੰਦ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਉਸਨੇ ਦੋ ਦਿਨ ਪਹਿਲਾਂ ਉਕਤ ਦੁਕਾਨ ਤੋਂ ਨਿਊਡਲਜ਼ ਪੈਕ ਕਰਵਾਏ ਸਨ ਜਦੋਂ ਉਹ ਘਰ ਪੁੱਜਿਆ ਅਤੇ ਉਸਦੀ ਲੜਕੀ ਇਹ ਨਿਊਡਲਜ਼ ਖਾਣ ਲੱਗੀ ਤਾਂ ਉਸ 'ਚ ਕੀੜਾ ਹੋਣ ਦਾ ਸ਼ੱਕ ਹੋਇਆ ਜਦੋਂ ਉਨ੍ਹਾਂ ਧਿਆਨ ਨਾਲ ਦੇਖਿਆ ਤਾਂ ਉਹ ਇਕ ਕਨ-ਖਜੂਰਾ ਸੀ। ਜਿਸ 'ਤੇ ਉਨ੍ਹਾਂ ਇਸ ਦੀ ਸ਼ਿਕਾਇਤ ਕੀਤੀ। ਉਨ੍ਹਾਂ ਸੰਬੰਧਤ ਦੁਕਾਨਦਾਰ ਤੋਂ ਸਾਫ ਸੁਥਰੀਆਂ ਚੀਜ਼ਾਂ ਗ੍ਰਾਹਕ ਨੂੰ ਵੇਚਣ ਦੀ ਅਪੀਲ ਕੀਤੀ।


Related News