ਜਲੰਧਰ ਸ਼ਹਿਰ ''ਚ ਅੱਜ ਤੋਂ ਫੌਗਿੰਗ ਸ਼ੁਰੂ

Wednesday, Aug 02, 2017 - 12:43 PM (IST)

ਜਲੰਧਰ(ਖੁਰਾਣਾ)— ਨਗਰ ਨਿਗਮ ਦਾ ਸੈਨੀਟੇਸ਼ਨ ਵਿਭਾਗ 2 ਅਗਸਤ ਤੋਂ ਸ਼ਹਿਰ ਵਿਚ ਫੌਗਿੰਗ ਸ਼ੁਰੂ ਕਰਨ ਜਾ ਰਿਹਾ ਹੈ ਅਤੇ ਇਹ ਸਿਲਸਿਲਾ 15 ਅਗਸਤ ਤੱਕ ਚੱਲੇਗਾ, ਜਿਸ ਦੇ ਅਧੀਨ ਸ਼ਹਿਰ ਦੇ ਸਾਰੇ 60 ਵਾਰਡਾਂ ਵਿਚ ਸ਼ਾਮ ਦੇ ਸਮੇਂ ਫੌਗਿੰਗ ਕਰਵਾਈ ਜਾਵੇਗੀ। ਹਰ ਰੋਜ਼ 4 ਵਾਰਡ ਕਵਰ ਕੀਤੇ ਜਾਣਗੇ। ਜੇਕਰ ਕਿਸੇ ਕਾਰਨ ਸ਼ਾਮ ਨੂੰ ਬਾਰਿਸ਼ ਆ ਜਾਂਦੀ ਹੈ ਅਤੇ ਫੌਗਿੰਗ ਨਹੀਂ ਹੋ ਪਾਉਂਦੀ ਤਾਂ ਉਹ ਕੰਮ ਅਗਲੇ ਦਿਨ ਸਵੇਰੇ ਨਿਪਟਾਇਆ ਜਾਵੇਗਾ। 
ਨਿਗਮ ਦੀ ਸੈਨੀਟੇਸ਼ਨ ਬ੍ਰਾਂਚ ਦੇ ਮੁਖੀ ਡਾ. ਕ੍ਰਿਸ਼ਨ ਨੇ ਮੰਗਲਵਾਰ ਨੂੰ ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਦੇ ਨਿਰਦੇਸ਼ਾਂ 'ਤੇ ਫੌਗਿੰਗ ਦਾ ਸ਼ਡਿਊਲ ਜਾਰੀ ਕਰ ਦਿੱਤਾ ਅਤੇ ਇਸ ਦੇ ਲਈ ਵਿਭਾਗ ਦੇ ਸਾਰੇ ਅਧਿਕਾਰੀਆਂ ਦੀਆਂ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਤੈਅ ਕਰ ਦਿੱਤੀਆਂ ਗਈਆਂ ਹਨ। ਇਹ ਅਧਿਕਾਰੀ ਆਪਣੀ ਹਾਜ਼ਰੀ ਵਿਚ ਮਸ਼ੀਨਾਂ ਵਿਚ ਡੀਜ਼ਲ ਅਤੇ ਦਵਾਈਆਂ ਪਵਾਉਣਗੇ ਅਤੇ ਆਪਣੀ ਹਾਜ਼ਰੀ ਵਿਚ ਹੀ ਫੌਗਿੰਗ ਕਰਵਾਉਣਗੇ। ਇਸ ਵਾਰ ਨਗਰ ਨਿਗਮ ਵਿਚ ਫੌਗਿੰਗ ਦੇ ਮਾਮਲੇ ਵਿਚ ਕੌਂਸਲਰਾਂ ਦੀ ਸੰਤੁਸ਼ਟੀ ਨੂੰ ਯਕੀਨੀ ਬਣਾਉਣ ਦਾ ਫੈਸਲਾ ਲਿਆ ਹੈ। ਇਸ ਦੇ ਅਨੁਸਾਰ ਫੌਗਿੰਗ ਸ਼ੁਰੂ ਕਰਨ ਤੋਂ ਪਹਿਲਾਂ ਵਾਰਡ ਦੇ ਕੌਂਸਲਰ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਉਸ ਦੀ ਜਾਣਕਾਰੀ ਵਿਚ ਲਿਆ ਕੇ ਫੌਗਿੰਗ ਕੀਤੀ ਜਾਵੇਗੀ ਅਤੇ ਫੌਗਿੰਗ ਤੋਂ ਬਾਅਦ ਉਸ ਦੀ ਸੰਤੁਸ਼ਟੀ ਨੂੰ ਦਰਸਾਉਂਦਾ ਪੱਤਰ ਨਿਗਮ ਫਾਈਲ ਵਿਚ ਲਾਇਆ ਜਾਵੇਗਾ। 

 


Related News