''ਧੁੰਦ'' ਕਾਰਨ ਵਾਪਰ ਰਹੇ ਭਿਆਨਕ ਹਾਦਸੇ, ਜਾਰੀ ਨਹੀਂ ਹੋਈ ਐਡਵਾਈਜ਼ਰੀ
Saturday, Nov 23, 2019 - 12:33 PM (IST)
ਚੰਡੀਗੜ੍ਹ : ਪੰਜਾਬ 'ਚ ਸਰਦੀਆਂ ਦੇ ਦਿਨਾਂ ਕਾਰਨ ਪੈ ਰਹੀ ਧੁੰਦ ਕਾਰਨ ਵੱਡੇ-ਵੱਡੇ ਹਾਦਸੇ ਵਾਪਰ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਨੇ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਹੈ। ਟ੍ਰੈਫਿਕ ਵਿੰਗ ਵਲੋਂ ਜਾਰੀ ਅੰਕੜਿਆਂ ਮੁਤਾਬਕ 20 ਨਵੰਬਰ ਤੱਕ ਧੁੰਦ ਕਾਰਨ 11 ਸੜਕ ਹਾਦਸਿਆਂ 'ਚ 17 ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ ਪਰ ਸਰਕਾਰ ਨੇ ਇਸ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ।
ਹਰ ਸਾਲ ਸੂਬੇ 'ਚ ਅਕਤੂਬਰ ਦੇ ਅਖੀਰ ਤੱਕ ਜਾਂ ਫਿਰ ਨਵੰਬਰ ਦੇ ਸ਼ੁਰੂ 'ਚ ਧੁੰਦ ਦਾ ਪ੍ਰਭਾਵ ਵਧਣ ਲੱਗਦਾ ਹੈ। ਪਿਛਲੇ ਸਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਸਨ ਕਿ ਉਹ ਹਰ ਸਾਲ ਨਵੰਬਰ 'ਚ ਧੁੰਦ ਦਾ ਪ੍ਰਭਾਵ ਸ਼ੁਰੂ ਹੋਣ ਤੋਂ ਪਹਿਲਾਂ ਐਡਵਾਈਜ਼ਰੀ ਜਾਰੀ ਕਰ ਦੇਵੇ ਤਾਂ ਜੋ ਲੋਕ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਪ੍ਰਤੀ ਜਾਣੂੰ ਹੋ ਸਕਣ ਪਰ ਇਸ ਸਾਲ ਨਵੰਬਰ ਦੇ 20 ਦਿਨ ਬੀਤ ਜਾਣ ਦੇ ਬਾਵਜੂਦ ਹੀ ਸਰਕਾਰ ਨੇ ਅਜੇ ਤੱਕ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਹੈ।