ਲੁਧਿਆਣਾ ’ਚ ''ਕੋਹਰੇ'' ਦੀ ਪਹਿਲੀ ਦਸਤਕ, ਛਾਏ ਰਹੇ ਬੱਦਲ

Tuesday, Nov 24, 2020 - 10:29 AM (IST)

ਲੁਧਿਆਣਾ (ਸਲੂਜਾ) : ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਕੋਹਰੇ ਦੀ ਪਹਿਲੀ ਦਸਤਕ ਨਾਲ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਅਜਿਹਾ ਮਹਿਸੂਸ ਹੁੰਦਾ ਰਿਹਾ ਕਿ ਅਜੇ ਤਾਂ ਸਵੇਰ ਹੋਈ ਹੀ ਨਹੀਂ। ਧੁੱਪ ਦੇ ਨਾ ਖਿੜਨ ਕਾਰਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਹੋ ਜਾਣ ਦਾ ਹੀ ਭੁਲੇਖਾ ਪੈਂਦਾ ਰਿਹਾ। ਵਿਜ਼ੀਬਿਲਟੀ ਘੱਟ ਰਹਿਣ ਕਾਰਨ ਰੋਡ ’ਤੇ ਵਾਹਨ ਡਿੱਪਰ ਲਾਈਟਾਂ ਸਹਾਰੇ ਅੱਗੇ ਵਧਦੇ ਦਿਖਾਈ ਦਿੱਤੇ।

ਦੁਪਹਿਰ ਤੱਕ ਅਜਿਹੇ ਹਾਲਾਤ ਬਣੇ ਰਹੇ। ਕੁੱਝ ਮਿੰਟਾਂ ਦੇ ਸੂਰਜ ਦੇਵਤਾ ਦੇ ਦਰਸ਼ਨ ਜ਼ਰੂਰ ਹੋਏ। ਉਸ ਤੋਂ ਬਾਅਦ ਬੱਦਲਾਂ 'ਚ ਗਾਇਬ ਹੋ ਗਏ। ਇਥੇ ਇਹ ਦੱਸ ਦੇਈਏ ਕਿ ਬੀਤੇ ਦਿਨ ਘੱਟੋ-ਘੱਟ ਤਾਪਮਾਨ ਦਾ ਪਾਰਾ 5.2 ਡਿਗਰੀ ਸੈਲਸੀਅਸ ਦੀ ਜਗ੍ਹਾ ਅੱਜ ਲੁਧਿਆਣਾ ਵਿਚ 9.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।


Babita

Content Editor

Related News