FM ਰੇਡੀਓ ਸੁਵਿਧਾ ਨਾਲ ਲੈਸ ਪੰਜਾਬ ਦੀ ਪਹਿਲੀ ਜੇਲ੍ਹ ਹੋਵੇਗੀ ਲੁਧਿਆਣਾ ਦੀ ਕੇਂਦਰੀ ਜੇਲ੍ਹ

Thursday, Dec 09, 2021 - 08:57 AM (IST)

FM ਰੇਡੀਓ ਸੁਵਿਧਾ ਨਾਲ ਲੈਸ ਪੰਜਾਬ ਦੀ ਪਹਿਲੀ ਜੇਲ੍ਹ ਹੋਵੇਗੀ ਲੁਧਿਆਣਾ ਦੀ ਕੇਂਦਰੀ ਜੇਲ੍ਹ

ਲੁਧਿਆਣਾ (ਸਿਆਲ) - ਪੰਜਾਬ ਦੀਆਂ ਜੇਲ੍ਹਾਂ ਦਾ ਹੁਣ ਰੰਗ ਰੂਪ ਬਦਲਣ ਵਾਲਾ ਹੈ। ਜੇਲ੍ਹ ਦੀਆਂ ਕੋਠੜੀਆਂ ਅਤੇ ਬੈਰਕਾਂ ਵਿਚ ਜਿੱਥੇ ਸਵੇਰ ਦੀ ਪਹਿਰ ’ਚ ਧਾਰਮਿਕ ਭਜਨ ਗੂੰਜਿਆ ਕਰਨਗੇ, ਉਥੇ ਸ਼ਾਮ ਦੀ ਚਾਹ ਦੀ ਚੁਸਕੀ ’ਤੇ ਪੁਰਾਣੇ ਸਦਾਬਹਾਰ ਗੀਤ ਗੁਣਗੁਣਾਏ ਜਾਇਆ ਕਰਨਗੇ, ਕਿਉਂਕਿ ਪੰਜਾਬ ਸਰਕਾਰ ਨੇ ਹੁਣ ਜੇਲ੍ਹਾਂ ਨੂੰ ਐੱਫ. ਐੱਮ. ਰੇਡੀਓ ਨਾਲ ਲੈਸ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਦੀ ਸ਼ੁਰੂਆਤ ਲੁਧਿਆਣਾ ਦੀ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਤੋਂ ਹੋਣ ਜਾ ਰਹੀ ਹੈ, ਜਿਸ ਦਾ ਉਦਘਾਟਨ ਏ. ਡੀ. ਜੀ. ਪੀ. ਜੇਲ੍ਹ ਪ੍ਰਵੀਨ ਕੁਮਾਰ ਸਿਨਹਾ ਕਰਨਗੇ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਇਹ ਫ਼ੈਸਲਾ ਵੀ ਕੈਦੀਆਂ-ਹਵਾਲਾਤੀਆਂ ਦੇ ਮਨੋਰੰਜਨ ਲਈ ਲਿਆ ਗਿਆ ਹੈ ਤਾਂ ਕਿ ਸਜ਼ਾ ਦੌਰਾਨ ਉਨ੍ਹਾਂ ਵਿਚ ਪੈਦਾ ਹੋਣ ਵਾਲਾ ਤਣਾਅ ਘੱਟ ਕੀਤਾ ਜਾ ਸਕੇ। ਹਾਲਾਂਕਿ ਇਸ ’ਤੇ ਜੇਲ੍ਹ ਪ੍ਰਸ਼ਾਸਨ ਰੈਵੇਨਿਉ ਖ਼ਰਚ ਕਰਨ ਜਾ ਰਿਹਾ ਹੈ ਜਾਂ ਕਿਸ ਤਰ੍ਹਾਂ ਦੀ ਮਸ਼ੀਨਰੀ ਵਰਤੀ ਜਾਵੇਗੀ। ਇਸ ’ਤੇ ਕੋਈ ਖੁਲਾਸਾ ਨਹੀਂ ਕੀਤਾ ਜਾ ਰਿਹਾ ਪਰ ਪ੍ਰਾਜੈਕਟ ਵੱਡਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਜੇਲ੍ਹ ਦਾ ਐੱਫ. ਐੱਮ. ਕਾਫ਼ੀ ਸੁਰਖੀਆਂ ਵਿਚ ਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ 'ਚ ਕੁੜੀ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਰੂਪ, ਚੱਲੀ ਗੋਲ਼ੀ (ਤਸਵੀਰਾਂ)

ਕੈਦੀਆਂ ’ਚੋਂ ਹੀ ਬਣਿਆ ਕਰਨਗੇ ਜਾਕੀ
ਉਧਰ, ਇਸ ਮਹੱਤਵਪੂਰਨ ਯੋਜਨਾ ਸਬੰਧੀ ਖ਼ਬਰ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਕੈਦੀ ਹਵਾਲਾਤੀਆਂ ਤੱਕ ਵੀ ਪੁੱਜ ਗਈ ਹੈ, ਜਿਨ੍ਹਾਂ ’ਚ ਇਸ ਮਾਮਲੇ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਐੱਫ. ਐੱਮ. ਨੂੰ ਚਲਾਉਣ ਲਈ ਜਾਕੀ ਵੀ ਕੈਦੀਆਂ ’ਚੋਂ ਹੀ ਚੁਣੇ ਜਾਣਗੇ। ਹਾਲਾਂਕਿ ਇਸ ’ਤੇ ਕੋਈ ਅਧਿਕਾਰਕ ਐਲਾਨ ਤਾਂ ਨਹੀਂ ਹੋਇਆ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਵੀ ਕੈਦੀਆਂ ਲਈ ਇਕ ਚੰਗਾ ਤੋਹਫ਼ਾ ਮੰਨਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਖ਼ਾਲ੍ਹੀ ਜੇਬਾਂ ਦੇਖ ਗੁੱਸੇ ’ਚ ਆਏ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਮਜ਼ਦੂਰ, ਦਿੱਤੀ ਦਰਦਨਾਕ ਮੌਤ 


 


author

rajwinder kaur

Content Editor

Related News