ਹੜ੍ਹ ਪੀੜਤਾ ਲਈ ਸੰਗਤ ਦੇ ਲੰਗਰ ਨੇ ਕੀਤਾ ਕਮਾਲ (ਵੀਡੀਓ)

08/23/2019 12:12:59 PM

ਮੋਗਾ (ਵਿਪਨ)—ਸਤਲੁਜ  ਦਰਿਆ 'ਚ ਆਏ ਭਾਰੀ ਹੜ੍ਹ ਕਾਰਨ ਪੂਰੇ ਪੰਜਾਬ 'ਚ ਤਬਾਹੀ ਮਚੀ ਹੋਈ ਹੈ। ਹੜ੍ਹਾ ਦੀ ਮਾਰ ਝੱਲ ਰਹੇ ਪਿੰਡਾਂ 'ਚ ਕਈ ਲੋਕ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਚੁੱਕੇ ਹਨ। ਇਸ ਦਰਮਿਆਨ ਜਿੱਥੇ ਬਰਬਾਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਦੀ ਇਸ ਦੁੱਖ ਦੀ ਘੜੀ 'ਚ ਏਕਤਾ ਦੀਆਂ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੀ ਹੀ ਮਿਸਾਲ ਦੀ ਤਸਵੀਰ ਮੋਗਾ 'ਚ ਦੇਖਣ ਨੂੰ ਮਿਲੀ ਹੈ, ਜਿੱਥੇ ਕੁਝ ਸੰਸਥਾਵਾਂ ਵਲੋਂ ਹੜ੍ਹ ਪੀੜਤਾਂ ਲਈ ਸੇਵਾ ਕੀਤੀ ਜਾ ਰਹੀ ਹੈ। ਸੰਸਥਾ ਦੇ ਮੈਂਬਰ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਪਿੰਡਾਂ 'ਚ ਲੰਗਰ ਦੀ ਸੇਵਾ ਕਰ ਰਹੇ ਹਨ, ਜਿਹੜੇ ਪਿੰਡ ਬੰਨ੍ਹ ਦੇ ਨੇੜੇ ਪੈਂਦੇ ਹਨ, ਜਿਵੇਂ ਕੋਡੀਵਾਲਾ, ਸੰਗੇੜਾ ਅਤੇ ਹੋਰ ਵੀ ਕਈ ਪਿੰਡ ਹਨ, ਜਿੱਥੇ ਲੰਗਰ ਪਹੁੰਚਾਇਆ ਜਾ ਰਿਹਾ ਹੈ, ਤਾਂ ਕਿ ਜਿਹੜੇ ਗਰੀਬ ਤੇ ਲੋੜਵੰਦ ਵਿਅਕਤੀ ਹਨ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਬੰਨ੍ਹ ਦੇ ਨੇੜੇ ਲੱਗਦੇ ਪਿੰਡਾਂ 'ਚ ਡੇਢ-2 ਫੁੱਟ ਪਾਣੀ ਘਟਿਆ ਹੈ। 

PunjabKesari
ਜ਼ਿਕਰਯੋਗ ਹੈ ਕਿ ਜਿੱਥੇ ਹੜ੍ਹ ਦੇ ਕਾਰਨ ਕਈ ਪਿੰਡ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਏ ਹਨ ਅਤੇ ਕਿਸਾਨਾਂ ਦੀ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ, ਪਰ ਪੰਜਾਬ 'ਚ ਹੜ੍ਹ ਭਾਵੇ ਸਭ ਕੁਝ ਵਹਾਅ ਕੇ ਲੈ ਗਿਆ ਹੈ ਪਰ ਜੇ ਕੁਝ ਬਾਕੀ ਹੈ ਤਾਂ ਉਹ ਹੈ ਪੰਜਾਬੀਆਂ ਦਾ ਸੇਵਾ ਭਾਵਨਾ ਵਾਲਾ ਜਜ਼ਬਾ। ਜਦੋਂ ਤੱਕ ਇਹ ਸੰਸਥਾਵਾਂ ਹਨ, ਉਦੋਂ ਤੱਕ ਪੰਜਾਬ ਨੂੰ ਤੱਤੀ ਵਾਅ ਨਹੀਂ ਲੱਗ ਸਕਦੀ। ਪੰਜਾਬੀ ਦੁੱਖਾਂ 'ਚ ਵੀ ਮਜ਼ਬੂਤੀ ਨਾਲ ਖੜ੍ਹੇ ਦਿਖਾਈ ਦਿੰਦੇ ਰਹਿਣਗੇ। ਅਜਿਹੀਆਂ ਸੰਸਥਾਵਾਂ ਨੂੰ ਸਲਾਮ ਹੈ।

PunjabKesari


Shyna

Content Editor

Related News