ਹੜ੍ਹ ਪੀੜਤਾਂ ਦੀ ਮਦਦ ਸਬੰਧੀ ਜ਼ਿਲਾ ਪ੍ਰਸ਼ਾਸਨ ਜਲੰਧਰ ਵਲੋਂ ਜ਼ਰੂਰੀ ਸੂਚਨਾਵਾਂ ਜਾਰੀ

Friday, Aug 23, 2019 - 12:49 PM (IST)

ਹੜ੍ਹ ਪੀੜਤਾਂ ਦੀ ਮਦਦ ਸਬੰਧੀ ਜ਼ਿਲਾ ਪ੍ਰਸ਼ਾਸਨ ਜਲੰਧਰ ਵਲੋਂ ਜ਼ਰੂਰੀ ਸੂਚਨਾਵਾਂ ਜਾਰੀ

ਜਲੰਧਰ (ਮਨਜੀਤ)—ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਲਈ ਰਾਹਤ ਕਾਰਜ ਕਰ ਰਹੇ ਸਮਾਜ ਸੇਵੀਆਂ ਲਈ ਪ੍ਰਸ਼ਾਸਨ ਨੇ ਕੁਝ ਖਾਸ ਹਿਦਾਇਤਾਂ ਜਾਰੀ ਕੀਤੀਆਂ ਹਨ। ਡੀ.ਸੀ. ਕਪੂਰਥਲਾ ਡੀ. ਪੀ. ਐੱਸ ਖਰਬੰਦਾ ਮੁਤਾਬਕ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਵਿਚ ਕੁਝ ਦਾਨੀ ਸੱਜਣ ਪ੍ਰਸ਼ਾਸਨ ਨਾਲ ਬਿਨਾ ਸਲਾਹ ਕੀਤਿਆਂ ਜਾਂ ਸੂਚਨਾ ਦਿੱਤਿਆਂ ਲੰਗਰ ਲਗਾ ਰਹੇ ਹਨ ਜਿਸ ਕਾਰਨ ਕਈ ਥਾਵਾਂ 'ਤੇ ਟਰੈਫਿਕ ਜਾਮ ਲੱਗ ਰਹੇ ਹਨ ਜਿਸਦੇ ਸਿੱਟੇ ਵਜੋਂ ਜ਼ਿਲਾ ਪ੍ਰਸ਼ਾਸਨ ਅਤੇ ਭਾਰਤੀ ਫੌਜ ਦੇ ਰਾਹਤ ਕਾਰਜਾਂ ਵਿਚ ਅੜਿਕਾ ਆ ਰਿਹਾ ਹੈ, ਇਸ ਲਈ ਹੇਠ ਲਿਖੀਆਂ ਸੂਚਨਾਵਾਂ ਜਾਰੀ ਕੀਤੀਆਂ ਜਾ ਰਹੀਆਂ ਹਨ..

1. ਪਾਣੀ ਦੀਆਂ ਬੋਤਲਾਂ 20 ਲੀਟਰ ਦੀਆਂ ਹੀ ਦਿੱਤੀਆਂ ਜਾਣ , ਛੋਟੀਆਂ ਜਾਂ ਵੱਡੀਆਂ ਨਹੀਂ
2. ਮਨੁੱਖੀ ਖਾਣੇ ਲਈ ਸੁੱਕਾ ਮਟੀਰੀਅਲ ਹੀ ਦਿੱਤਾ ਜਾਵੇ ਉਹ ਵੀ 10 ਕਿਲੋ ਦੀ ਪੈਕਿੰਗ 'ਚ
3.ਪਕਾਇਆ ਹੋਇਆ ਲੰਗਰ ਜਾਂ ਸੁੱਕੀ ਰਸਦ ਐੱਸ.ਡੀ.ਐੱਮ ਪਰਮਵੀਰ ਸਿੰਘ ਆਈ.ਏ.ਐੱਸ 9899016543 (ਵਟਸਐੱਪ ਅਤੇ ਕਾਲ ਨੰਬਰ )
ਅਤੇ ਡੀ.ਐੱਸ.ਐੱਫ.ਸੀ. ਨਰਿੰਦਰ ਸਿੰਘ (9915727177( ਕਾਲ ਨੰਬਰ), 9872163166(ਵਟਸਐੱਪ ਨੰਬਰ) ਨਾਲ ਗੱਲ ਕਰਨ ਤੋਂ ਬਾਅਦ ਹੀ ਲਿਆਂਦਾ ਜਾਵੇ ਨਹੀਂ ਤਾਂ ਤੁਹਾਡਾ ਮਿਹਨਤ ਅਤੇ ਸੇਵਾ ਭਾਵਨਾ ਨਾਲ ਤਿਆਰ ਕੀਤਾ ਲੰਗਰ ਖਰਾਬ ਹੋਣ ਦਾ ਖਦਸ਼ਾ ਹੈ।
4.ਪਸ਼ੂਆਂ ਲਈ ਹਰਾ ਚਾਰਾ ਬੂਰਾ- ਸੂੜਾ ਤੇ ਖਲ ਆਦਿ ਦੇਣ ਵੇਲੇ ਵੀ 10 ਕਿਲੋ ਦੀ ਪੈਕਿੰਗ ਬਣਾਈ ਜਾਵੇ।
ਤੂੜੀ ਬਿਲਕੁਲ ਨਾ ਦਾਨ ਕੀਤੀ ਜਾਵੇ ਕਿਉਂਕਿ ਉਹ ਕਿਸ਼ਤੀਆਂ ਰਾਹੀਂ ਲੋੜਵੰਦਾਂ ਤੱਕ ਪਹੁੰਚਾਉਣੀ ਬੇਹੱਦ 
ਮੁਸ਼ਕਲ ਹੈ।
5.ਜੋ ਵੀ ਮਟੀਰੀਅਲ ਦਾਨਰੂਪ 'ਚ ਭੇਜਣਾ ਚਾਹੁੰਦੇ ਹੋ ਉਹ ਉਪਰੋਕਤ ਫੋਨ ਨੰਬਰਾਂ ਉਪਰ ਸੰਪਰਕ ਕਰਨ ਤੋਂ ਬਾਅਦ 'ਪਾਰਕਲੈਂਡ ਪੈਲਸ' (ਮੇਨਰੋਡ -ਲੋਹੀਆਂ) ਵਿਖੇ ਉਕਤ ਅਫਸਰਾਂ ਦੇ ਸਪੁਰਦ ਕੀਤਾ ਜਾਵੇ।ਜਿਸਨੂੰ ਯੋਜਨਬੱਧ ਤਰੀਕੇ ਨਾਲ ਕਿਸ਼ਤੀਆਂ ਰਾਹੀਂ ਹਰੇਕ ਪਿੰਡ 'ਚ ਹਰੇਕ ਲੋੜਵੰਦ ਤੱਕ ਪਹੁੰਚਾਉਣ ਲਈ ਅਸੀਂ ਵਚਨਵੱਧ ਹਾਂ।
6.ਜੇਕਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਜਾਣਕਾਰ ਅਜੇ ਵੀ ਘਰਾਂ ਵਿੱਚ ਬੈਠੇ ਹਨ ਤਾਂ ਉਨ੍ਹਾਂ ਨੂੰ ਆਪਣੇ ਕੋਲ ਆਉਣ ਜਾਂ ਫਿਰ ਜ਼ਿਲਾ ਪ੍ਰਸ਼ਾਸਨ ਵਲੋਂ ਸਥਾਪਿਤ ਰਿਲੀਫ ਸੈਂਟਰਾਂ 'ਚ ਸੁਰਖਿਅਤ ਥਾਵਾਂ 'ਤੇ ਪਹੁੰਚਣ ਲਈ ਪਰੇਰਿਆ ਜਾਵੇ, ਕਿਉਂਕਿ ਆਉਣ ਵਾਲੇ ਦਿਨਾਂ 'ਚ ਜੇਕਰ ਮੀਂਹ ਪੈ ਜਾਂਦਾ ਹੈ ਤਾਂ ਹੋਰ ਪਾਣੀ ਆ ਸਕਦਾ ਹੈ।ਇਸ ਲਈ ਕਿਸੇ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਪਹਿਲਾਂ ਹੀ ਸੁਰਖਿਅਤ ਕੀਤਾ ਜਾਣਾ ਬਿਹਤਰ ਹੈ। ਇਨ੍ਹਾਂ ਪਿੰਡਾਂ 'ਚੋਂ ਜੇਕਰ ਕੋਈ ਬਾਹਰ ਆਉਣਾ ਚਾਹੁੰਦਾ ਹੈ ਤਾਂ ਜ਼ਿਲਾ ਪ੍ਰਸ਼ਾਸਨ ਵਲੋਂ ਹਰੇਕ ਪਿੰਡ ਲਈ ਇੱਕ ਕਿਸ਼ਤੀ, ਜੋ ਕਿ ਪਾਣੀ 'ਚ ਫਸੇ ਹੋਏ ਲੋਕਾਂ ਨੂੰ ਖਾਣਾ, ਦਵਾਈਆਂ ਅਤੇ ਪਸ਼ੂਆਂ ਲਈ ਹਰਾ- ਚਾਰਾ ਪਹੁੰਚਾਉਣ ਲਈ ਲਗਾਈ ਗਈ ਹੈ, ਉਸ ਰਾਹੀਂ ਬਾਹਰ ਆ ਸਕਦਾ ਹੈ।
7. ਸੜਕਾਂ 'ਤੇ ਲੰਗਰ ਨਾ ਲਗਾਏ ਜਾਣ ਇਸ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੋਈ ਮਦਦ ਨਹੀਂ ਹੋ ਰਹੀ ਉਲਟਾ ਟਰੈਫਿਕ ਜਾਮ ਲੱਗ ਜਾਂਦੇ ਹਨ।


author

Shyna

Content Editor

Related News