ਤਾਜਪੁਰ ਰੋਡ ਨਾਲ ਲੱਗਦੇ ਇਲਾਕੇ ’ਚ ਸਭ ਤੋਂ ਵੱਧ ਕਹਿਰ ਢਾਹ ਰਿਹੈ ਬੁੱਢਾ ਨਾਲਾ, ਹੜ੍ਹ ਵਰਗੇ ਬਣੇ ਹਾਲਾਤ

Wednesday, Jul 12, 2023 - 02:33 AM (IST)

ਲੁਧਿਆਣਾ (ਹਿਤੇਸ਼) : ਬਾਰਿਸ਼ ਬੰਦ ਰਹਿਣ ਦੇ ਬਾਵਜੂਦ ਬੁੱਢੇ ਨਾਲੇ ’ਚ ਪਾਣੀ ਦਾ ਲੈਵਲ ਡਾਊਨ ਹੋਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਹੁਣ ਤੱਕ ਬੁੱਢੇ ਨਾਲੇ ਦਾ ਪਾਣੀ ਓਵਰਫਲੋਅਅ ਹੋ ਕੇ ਚੰਦਰ ਨਗਰ, ਨਿਊ ਦੀਪ ਨਗਰ, ਕੁੰਦਨਪੁਰੀ, ਸ਼ਿਵਪੁਰੀ ’ਚ ਵੜਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਬੁੱਢਾ ਨਾਲਾ ਤਾਜਪੁਰ ਰੋਡ ਦੇ ਨਾਲ ਲੱਗਦੇ ਏਰੀਏ ’ਚ ਸਭ ਤੋਂ ਵੱਧ ਕਹਿਰ ਢਾਹ ਰਿਹਾ ਹੈ, ਜਿੱਥੇ 24 ਘੰਟੇ ਦੇ ਅੰਦਰ 2 ਵਾਰ ਬੰਨ੍ਹ ਟੁੱਟਣ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ ਹਨ।

ਇਹ ਵੀ ਪੜ੍ਹੋ : ਸੜਕ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ ਲੜਕਾ, ਬਜ਼ੁਰਗ ਦਾਦਾ-ਦਾਦੀ ਦਾ ਹੈ ਇਕਲੌਤਾ ਸਹਾਰਾ

ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਲਈ ਬੁੱਢੇ ਨਾਲੇ ਦੀ ਸਫਾਈ ਤੋਂ ਇਲਾਵਾ ਪਾਣੀ ਓਵਰਫਲੋਅਅ ਹੋਣ ਤੋਂ ਰੋਕਣ ਲਈ ਪਿਛਲੇ ਕਈ ਦਿਨਾਂ ਤੋਂ ਕਿਨਾਰਿਆਂ ਨੂੰ ਪੱਕਾ ਕਰਨ ਦੇ ਰੂਪ ’ਚ ਕੀਤੀ ਗਈ ਮਿਹਨਤ ’ਤੇ ਪਾਣੀ ਫਿਰ ਗਿਆ ਹੈ, ਜਿਸ ਦਾ ਨਤੀਜਾ ਇਹ ਹੋਇਆ ਕਿ ਤਾਜਪੁਰ ਰੋਡ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ, ਝੁੱਗੀਆਂ, ਇੰਡਸਟਰੀ ਯੂਨਿਟਾਂ ’ਚ ਪਾਣੀ ਵੜਨ ਦੀ ਸਮੱਸਿਆ ਆ ਰਹੀ ਹੈ। ਇਸ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ਸੋਮਵਾਰ ਦੇਰ ਰਾਤ ਤੋਂ ਸ਼ੁਰੂ ਹੋਏ ਬਚਾਅ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਭੋਲਾ ਗਰੇਵਾਲ, ਹਰਦੀਪ ਮੁੰਡੀਆਂ, ਕਮਿਸ਼ਨਰ ਸ਼ੇਨਾ ਅਗਰਵਾਲ, ਐਡੀਸ਼ਨਲ ਕਮਿਸ਼ਨਰ ਆਦਿੱਤਿਆ ਨੇ ਸਾਈਟ ਵਿਜ਼ਿਟ ਕੀਤੀ ਤੇ ਬੰਨ੍ਹ ਬਣਾਉਣ ਦਾ ਕੰਮ ਤੇਜ਼ ਕਰਵਾਇਆ।

ਇਹ ਵੀ ਪੜ੍ਹੋ : ਹੜ੍ਹ ਦੇ ਤੇਜ਼ ਵਹਾਅ 'ਚ ਰੁੜ੍ਹਿਆ ਇਕ ਹੋਰ ਨੌਜਵਾਨ, ਨਹੀਂ ਲੱਗਾ ਕੋਈ ਥਹੁ-ਪਤਾ

PunjabKesari

ਕਮਿਸ਼ਨਰ ਸ਼ੇਨਾ ਅਗਰਵਾਲ ਨੇ ਦੱਸਿਆ ਕਿ ਬੁੱਢੇ ਨਾਲੇ ਦਾ ਪਾਣੀ ਓਵਰਫਲੋਅਅ ਹੋ ਕੇ ਨਾਲ ਲੱਗਦੇ ਇਲਾਕਿਆਂ ’ਚ ਵੜਨ ਤੋਂ ਰੋਕਣ ਲਈ ਨਗਰ ਨਿਗਮ ਵੱਲੋਂ ਪੂਰੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਕਿਨਾਰੇ ਪੱਕੇ ਕਰਨ ਦੀ ਮੁਹਿੰਮ ਚਲਾਉਣ ਤੋਂ ਇਲਾਵਾ ਹੇਠਲੇ ਇਲਾਕਿਆਂ ’ਚ ਜਾਮ ਪਾਣੀ ਨੂੰ ਕੱਢਣ ਲਈ ਪੰਪ ਲਗਾਏ ਗਏ ਹਨ, ਜਿਸ ਨੂੰ ਲੈ ਕੇ ਮਾਨੀਟਰਿੰਗ ਕਰਨ ਦੇ ਲਈ 24 ਘੰਟੇ ਅਫ਼ਸਰਾਂ ਦੀ ਡਿਊਟੀ ਲਗਾਈ ਗਈ ਹੈ, ਜਿਨ੍ਹਾਂ ਵੱਲੋਂ ਕਿਤੇ ਵੀ ਸ਼ਿਕਾਇਤ ਮਿਲਣ ’ਤੇ ਤੁਰੰਤ ਰਿਸਪਾਂਸ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਮੀਂਹ ਨੇ ਵਿਗਾੜੇ ਮੋਹਾਲੀ ਦੇ ਹਾਲਾਤ, ਕਰੋੜਾਂ ਦਾ ਨੁਕਸਾਨ, ਪਾਣੀ ’ਤੇ ਤੈਰਦੇ ਰਹੇ ਵਾਹਨ

ਇਸ ਵਜ੍ਹਾ ਨਾਲ ਆ ਰਹੀ ਹੈ ਸਮੱਸਿਆ

ਬੁੱਢੇ ਨਾਲੇ ਦੇ ਓਵਰਫਲੋਅਅ ਹੋਣ 'ਤੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਪਿਛਲੇ ਹਿੱਸੇ ’ਚ ਕਾਫੀ ਜ਼ਿਆਦਾ ਪਾਣੀ ਆਉਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਅਤੇ ਅੱਗੇ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ। ਉੱਪਰੋਂ ਭੱਟੀਆਂ ਐੱਸ. ਟੀ. ਪੀ. ਬੰਦ ਹੋਣ ਕਾਰਨ ਨਾਲ ਲੱਗਦੇ ਇਲਾਕਿਆਂ ’ਚ ਸੀਵਰੇਜ ਜਾਮ ਦੀ ਸਮੱਸਿਆ ਆ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News