ਫਲੱਡ ਲਾਈਟ ਦੇ ਘੇਰੇ ਨਾਲ ਟਕਰਾਈ ਕਾਰ, ਵਾਲ-ਵਾਲ ਬਚਿਆ ਚਾਲਕ

Tuesday, Jan 30, 2018 - 10:05 AM (IST)

ਫਲੱਡ ਲਾਈਟ ਦੇ ਘੇਰੇ ਨਾਲ ਟਕਰਾਈ ਕਾਰ, ਵਾਲ-ਵਾਲ ਬਚਿਆ ਚਾਲਕ

ਝਬਾਲ (ਲਾਲੂ ਘੰਮਣ, ਬਖਤਾਵਰ) - ਅੱਡਾ ਝਬਾਲ ਚੌਕ ਸਥਿਤ ਫਲੱਡ ਲਾਈਟ ਦੇ ਘੇਰੇ ਨਾਲ ਦੇਰ ਰਾਤ ਇਕ ਤੇਜ਼ ਰਫ਼ਤਾਰ ਕਾਰ ਆ ਟਕਰਾਈ। ਕਾਰ ਭਾਵੇਂ ਹੀ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਕਾਰ ਚਾਲਕ ਵਾਲ-ਵਾਲ ਬਚ ਗਿਆ। 
ਜਾਣਕਾਰੀ ਅਨੁਸਾਰ ਭਿੱਖੀਵਿੰਡ ਰੋਡ ਵਾਲੀ ਸਾਈਡ ਤੋਂ ਆ ਰਹੀ ਇਕ ਫੀਗੋ ਕਾਰ ਅੱਡਾ ਝਬਾਲ ਚੌਕ 'ਚ ਲੱਗੀ ਫਲੱਡ ਲਾਈਟ ਦੇ ਸੁਰੱਖਿਆ ਘੇਰੇ ਨਾਲ ਇੰਨੀ ਤੇਜ਼ ਰਫ਼ਤਾਰ ਨਾਲ ਆ ਕੇ ਟਕਰਾਈ ਕੇ ਕਾਰ ਦਾ ਇਕ ਟਾਇਰ ਮੌਕੇ 'ਤ ਹੀ ਉਤਰ ਗਿਆ, ਜਿਸ ਕਾਰਨ ਬਹੁਤ ਜ਼ੋਰ ਨਾਲ ਧਮਾਕਾ ਵੀ ਹੋਇਆ। ਨੇੜੇ ਖੜ੍ਹੇ ਲੋਕਾਂ ਵੱਲੋਂ ਕਾਰ ਚਾਲਕ ਨੂੰ ਗੱਡੀ 'ਚੋਂ ਕੱਢਿਆ ਗਿਆ। ਕੁਲਬੀਰ ਸਿੰਘ ਵਾਸੀ ਭਿੱਖੀਵਿੰਡ ਨਾਮੀ ਕਾਰ ਚਾਲਕ ਨੇ ਦੱਸਿਆ ਕਿ ਉਹ ਫਤਿਹਪੁਰ ਨੂੰ ਜਾ ਰਿਹਾ ਸੀ। ਅਚਨਚੇਤ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ। ਉਸ ਦੇ ਸਿਰ 'ਚ ਹਲਕੀ ਸੱਟ ਲੱਗੀ ਹੈ। ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਕਾਂਗਰਸੀ ਆਗੂ ਹੈਪੀ ਲੱਠਾ, ਬੌਬੀ ਝਬਾਲ, ਭਿੰਦਾ ਝਬਾਲ ਤੇ ਪੁਲਸ ਮੁਲਾਜ਼ਮ ਰਛਪਾਲ ਸਿੰਘ ਆਦਿ ਵੱਲੋਂ ਕਾਰ ਨੂੰ ਰਸਤੇ 'ਚੋਂ ਇਕ ਸਾਈਡ 'ਤੇ ਕੀਤਾ ਗਿਆ। ਕਾਰ ਚਾਲਕ ਕੁਲਬੀਰ ਸਿੰਘ ਦੀ ਮੁਢਲੀ ਡਾਕਟਰੀ ਸਹਾਇਤਾ ਦੇ ਕੇ ਉਸ ਦੇ ਵਾਰਿਸਾਂ ਨੂੰ ਸੂਚਿਤ ਕੀਤਾ ਗਿਆ।


Related News