''ਪਿੰਡਾਂ ਨੂੰ ਹੜ੍ਹ ਨੇ ਘੇਰ ਲਿਆ ਫੇ ਕੀ ਹੋਇਆ, ਸੱਥ ''ਚ ਰੌਣਕਾਂ ਜਾਰੀ'' (ਤਸਵੀਰਾਂ)
Thursday, Aug 22, 2019 - 07:13 PM (IST)
ਜਲੰਧਰ/ਸੁਲਤਾਨਪੁਰ ਲੋਧੀ(ਵੈੱਡ ਡੈਸਕ)— ਪੰਜਾਬ 'ਚ ਜਦ ਵੀ ਕੋਈ ਆਫਤ ਆਈ ਹੈ ਤਾਂ ਪੰਜਾਬੀਆਂ ਨੇ ਹੱਸ ਖੇਡ ਕੇ ਉਸ ਦਾ ਸਾਹਮਣਾ ਕਰਦੇ ਹੋਏ ਹਮੇਸ਼ਾ ਉਸ ਨੂੰ ਸ਼ਿਕਸਤ ਦਿੱਤੀ ਹੈ। ਅਜਿਹਾ ਹੀ ਨਜ਼ਾਰਾ ਲੋਹੀਆਂ ਅਤੇ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਹੜ੍ਹ ਪ੍ਰਭਾਵਿਤ ਇਕ ਪਿੰਡ ਦੀਆਂ ਹਨ, ਜਿੱਥੇ ਕੁਦਰਤੀ ਮਾਰ ਝੱਲ ਰਹੇ ਪਿੰਡ ਵਾਸੀ ਪਿੰਡ ਦੀ ਸੱਥ 'ਚ ਬੈਠ ਕੇ ਤਾਸ਼ ਖੇਡ ਰਹੇ ਹਨ। ਜਿਸ ਤੋਂ ਇਹ ਸਾਫ ਜ਼ਾਹਰ ਹੈ ਕਿ ਆਫਤ ਕੁਦਰਤੀ ਹੋਵੇ ਜਾਂ ਕੋਈ ਹੋਰ, ਪੰਜਾਬੀ ਕੌਮ ਕਦੇ ਉਸ ਦੇ ਅੱਗੇ ਕਦੇ ਗੋਢੇ ਨਹੀਂ ਟੇਕਦੀ ਸਗੋਂ ਉਸ ਦਾ ਹੱਸ ਕੇ ਸਾਹਮਣਾ ਕਰਦੀ ਹੈ।
ਲੋਕ ਇਸ ਸਭ ਦੇ ਬਾਵਜੂਦ ਪਿੰਡ ਦੀ ਸੱਥ 'ਚ ਇਕੱਠੇ ਹੋ ਰਹੇ ਹਨ। ਇਸ ਘੜੀ 'ਚ ਵੀ ਲੋਕ ਸੱਥਾਂ 'ਚ ਬੈਠ ਕੇ ਇਕ ਦੂਜੇ ਨਾਲ ਦੁੱਖ-ਸੁੱਖ ਸਾਂਝਾ ਕਰਦੇ ਹਨ ਅਤੇ ਹਾਸਾ-ਠਾਠਾ ਕਰਦੇ ਹੋਏ ਇਕ ਦੂਜੇ ਨਾਲ ਸਮਾਂ ਬਤੀਤ ਕਰ ਰਹੇ ਹਨ।