ਸਤਲੁਜ ਦਰਿਆ ਨੇ ਮਚਾਈ ਤਬਾਹੀ, ਪਿੰਡ ਗਿੱਦੜਪਿੰਡੀ ਨੇੜਿਓਂ ਬੰਨ੍ਹ 'ਚ ਪਾਇਆ ਪਾੜ (ਵੀਡੀਓ)

Monday, Aug 19, 2019 - 11:49 AM (IST)

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਸਤਲੁਜ ਦਰਿਆ 'ਚ ਆਏ ਭਾਰੀ ਹੜ੍ਹ ਕਾਰਨ ਤਬਾਹੀ ਮਚੀ ਹੋਈ ਹੈ। ਅੱਜ ਸਵੇਰੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਖੇਤਰ ਦੇ ਨੇੜਲੇ ਪਿੰਡ ਗਿੱਦੜਪਿੰਡੀ ਦੇ ਖੇਤਰ 'ਚ ਕਿਸਾਨਾਂ ਵੱਲੋਂ ਲਗਾਏ ਗਏ ਐਡਵਾਂਸ ਧੁੱਸੀ ਬੰਨ੍ਹ 'ਚ ਪਾੜ ਪਾਇਆ ਜਾ ਚੁੱਕਿਆ ਹੈ, ਜਿਸ ਕਾਰਨ ਹੜ੍ਹ ਦੇ ਪਾਣੀ ਨਾਲ ਪਿੰਡ ਗਿੱਦੜਪਿੰਡੀ ਦੇ ਨੇੜਲੇ ਇਲਾਕੇ 'ਚ ਤੇਜ਼ੀ ਨਾਲ ਪਾਣੀ ਭਰ ਰਿਹਾ ਹੈ। ਕਿਸਾਨ ਆਗੂ ਸ਼ਮਸ਼ੇਰ ਸਿੰਘ ਭਰੋਆਣਾ ਨੇ ਦੱਸਿਆ ਕਿ ਇਸ ਨਾਲ ਮੰਡ ਖੇਤਰ ਦੇ ਪਿੰਡਾਂ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋ ਸਕਦਾ ਹੈ।

PunjabKesari

ਦੱਸ ਦੇਈਏ ਕਿ ਪੰਜਾਬ 'ਚ ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਦੇ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਨੂੰ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਭਾਖੜਾ ਡੈਮ 'ਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਕਰੀਬ ਹੁਣ ਤੱਕ 2 ਲੱਖ 40 ਹਜ਼ਾਰ ਤੋਂ ਵੱਧ ਪਾਣੀ ਛੱਡਿਆ ਜਾ ਚੁੱਕਿਆ ਹੈ। ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧ ਜਾਣ ਕਰਕੇ ਭਾਰੀ ਤਬਾਹੀ ਮਚੀ ਹੋਈ ਹੈ।


author

shivani attri

Content Editor

Related News