ਘਰ ’ਚ ਪਾਣੀ ਨਾਲ ਅੰਦਰ ਵੜ ਆਇਆ ਸੱਪ, ਸੁੱਤੇ ਪਏ ਵਿਅਕਤੀ ਨੂੰ ਮਾਰ ਦਿੱਤਾ ਡੰਗ

Wednesday, Jul 12, 2023 - 06:27 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸਾਹਿਬ ਦੀ ਇੰਦਰਾਂ ਕਲੋਨੀ ਦੇ ਇਕ ਘਰ ਵਿਚ ਬਰਸਾਤੀ ਪਾਣੀ ਦੇ ਨਾਲ ਜ਼ਹਿਰੀਲਾ ਸੱਪ ਆ ਗਿਆ। ਜਿਸ ਕਾਰਨ ਰਿਕਸ਼ਾ ਚਲਾਉਣ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਸੱਪ ਨੇ ਡੱਸ ਲਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਬਚਨ ਸਿੰਘ ਵਾਸੀ ਇੰਦਰਾ ਕਲੋਨੀ ਦੇ ਰੂਪ ਵਿਚ ਹੋਈ ਹੈ। ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ ਬਚਨ ਸਿੰਘ ਆਪਣੇ ਘਰ ਵਿਚ ਸੁੱਤਾ ਪਿਆ ਸੀ ਤਾਂ ਉਸਦੇ ਮੰਜੇ ’ਤੇ ਸੱਪ ਚੜ੍ਹ ਆਇਆ ਅਤੇ ਉਸ ਦੇ ਭਰਾ ਦੇ ਡੰਗ ਮਾਰ ਦਿੱਤਾ, ਜਿਸਦੇ ਚਲਦਿਆਂ ਹਸਪਤਾਲ ਲਿਜਾਂਦੇ ਸਮੇਂ ਉਸ ਦੇ ਭਰਾ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪਾਤੜਾਂ ’ਚ 8ਵੀਂ ਜਮਾਤ ਦੀ ਕੁੜੀ ਦਾ ਬਲਾਤਕਾਰ ਤੋਂ ਬਾਅਦ ਕਤਲ, ਵਾਰਦਾਤ ਕਰਕੇ ਇੰਸਟਾ ’ਤੇ ਲਾਈਵ ਹੋਇਆ ਮੁੰਡਾ

ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਸਦੇ ਭਰਾ ਦੀ ਮੌਤ ਦਾ ਕਾਰਨ ਬੰਨ੍ਹ ਤੋੜ ਕੇ ਪਿੰਡਾਂ ਵਿਚ ਵੜਿਆ ਬਰਸਾਤੀ ਪਾਣੀ ਹੈ ਕਿਉਂਕਿ ਬਰਸਾਤੀ ਪਾਣੀ ਦੇ ਨਾਲ ਹੀ ਕਈ ਤਰ੍ਹਾਂ ਦੇ ਜ਼ਹਿਰੀਲੇ ਜਾਨਵਰ ਵੀ ਬਰਸਾਤੀ ਪਾਣੀ ਵਿਚ ਰੁੜਕੇ ਲੋਕਾਂ ਦੇ ਘਰਾਂ ਵਿਚ ਆ ਜਾਂਦੇ ਹਨ। ਇਸੇ ਤਰ੍ਹਾਂ ਹੀ ਉਨ੍ਹਾਂ ਦੇ ਘਰ ਵਿਚ ਬੜੇ ਬਰਸਾਤੀ ਪਾਣੀ ਦੇ ਨਾਲ ਸੱਪ ਆ ਵੜਿਆ ਜਿਸ ਨੇ ਉਸ ਦੇ ਭਰਾ ਦੇ ਡੰਗ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ’ਚ ਬਣੇ ਹਾਲਾਤ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣਾਈ ਰਾਹਤ ਭਰੀ ਖ਼ਬਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News