USA ਤੋਂ ਆ ਰਹੇ ਜਹਾਜ਼ ਨੂੰ ਲੈ ਕੇ ਵੱਡੀ ਅਪਡੇਟ : ਲੈਂਡਿੰਗ 'ਚ ਲੱਗੇਗਾ ਹਾਲੇ ਹੋਰ ਸਮਾਂ
Saturday, Feb 15, 2025 - 10:37 PM (IST)

ਅੰਮ੍ਰਿਤਸਰ- ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਭਾਰਤ ਆ ਰਹੇ ਨੌਜਵਾਨਾਂ ਦੇ ਜਹਾਜ਼ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਇਹ ਜਹਾਜ਼ ਹੁਣ ਇਕ ਤੋਂ ਡੇਢ ਘੰਟੇ ਦੀ ਦੇਰੀ ਨਾਲ ਅੰਮ੍ਰਿਤਸਰ ਲੈਂਡ ਹੋਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਇਸ ਜਹਾਜ਼ ਦੇ 10.20 ਵਜੇ ਅੰਮ੍ਰਿਤਸਰ ਲੈਂਡ ਹੋਣ ਦੀ ਖ਼ਬਰ ਸੀ, ਪਰ ਹੁਣ ਇਸ ਨੂੰ ਲੈਂਡ ਹੋਣ 'ਚ ਹਾਲੇ ਹੋਰ ਸਮਾਂ ਲੱਗ ਜਾਵੇਗਾ।
ਇਹ ਵੀ ਪੜ੍ਹੋ- ''40 ਲੱਖ ਲਾ ਕੇ ਪੁੱਤ ਨੂੰ ਭੇਜਿਆ ਸੀ ਅਮਰੀਕਾ, ਕਿਵੇਂ ਲਾਹਾਂਗੇ ਕਰਜ਼ਾ....'', ਕੈਮਰੇ ਅੱਗੇ ਫੁੱਟ-ਫੁੱਟ ਰੋਇਆ ਪਿਓ
ਦੱਸ ਦੇਈਏ ਕਿ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਇਹ ਦੂਜਾ ਜਹਾਜ਼ ਹੈ। ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ ਜਹਾਜ਼ ਅੰਮ੍ਰਿਤਸਰ ਲੈਂਡ ਹੋਇਆ ਸੀ। ਅੱਜ ਆਉਣ ਵਾਲੇ ਇਸ ਜਹਾਜ਼ 'ਚ 119 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀ ਸਵਾਰ ਹਨ ਜਿਨ੍ਹਾਂ 'ਚੋਂ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਯੂ.ਪੀ. ਦੇ 3, ਮਹਾਰਾਸ਼ਟਰ-ਰਾਜਸਥਾਨ ਤੋਂ 2-2 ਅਤੇ ਹਿਮਾਚਲ-ਜੰਮੂ-ਕਸ਼ਮੀਰ ਤੋਂ 1-1 ਲੋਕ ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e