ਫਲੈਕਸ ਬੋਰਡਾਂ 'ਚ ਤਸਵੀਰ ਨਾ ਲੱਗਣ 'ਤੇ ਨਾਰਾਜ਼ ਹੋਇਆ ਸੁਖਬੀਰ ਦਾ ਖਾਸਮ-ਖਾਸ

12/21/2019 2:18:28 PM

ਪਟਿਆਲਾ (ਬਖਸ਼ੀ): ਪਟਿਆਲਾ ਵਿਖੇ ਅੱਜ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਰੈਲੀ ਹੋ ਰਹੀ ਹੈ। ਜਾਣਕਾਰੀ ਮੁਤਾਬਕ ਅਕਾਲੀ ਦਲ ਵਲੋਂ ਬਣਾਏ ਗਏ ਡੈਲੀਗੇਟ 'ਚ ਇੰਦਰਮੋਹਨ ਸਿੰਘ ਬਜਾਜ ਦੀ ਰੈਲੀ ਸਬੰਧੀ ਲੱਗੇ ਫਲੈਕਸ ਬੋਰਡਾਂ 'ਚ ਤਸਵੀਰ ਨਾ ਹੋਣ ਕਾਰਨ ਉਹ ਨਾਰਾਜ਼ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅਸੀਂ ਟਕਸਾਲੀ ਅਕਾਲੀ ਹਾਂ ਅਤੇ ਜੇਕਰ ਟਕਸਾਲੀਆਂ ਨਾਲ ਇਸ ਤਰ੍ਹਾਂ ਹੋਵੇਗਾ ਤਾਂ ਅਕਾਲੀ ਦਲ ਧੋਖਾ ਖਾਏਗਾ।

PunjabKesari

ਦੱਸਣਯੋਗ ਹੈ ਕਿ ਇੰਦਰਮੋਹਨ ਸਿੰਘ ਬਜਾਜ ਸਾਬਕਾ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਵੀ ਰਹੇ ਹਨ ਇੰਦਰਮੋਹਨ ਸਿੰਘ ਬਜਾਜ ਅਕਾਲੀ ਦਲ ਦੇ ਸਮੇਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਹੇ ਹਨ। ਉਨ੍ਹਾਂ ਦਾ ਪੁੱਤਰ ਅਮਰਿੰਦਰ ਸਿੰਘ ਬਜਾਜ ਉਹ ਪਟਿਆਲਾ ਦੇ ਮੇਅਰ ਰਹੇ ਹਨ। ​​​​​​​

 

 

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

This news is Edited By Shyna