ਵਿਦੇਸ਼ ਭੇਜਣ ਦੀ ਆੜ ''ਚ ਠੱਗੇ 5 ਲੱਖ
Monday, Oct 09, 2017 - 06:34 AM (IST)

ਅੰਮ੍ਰਿਤਸਰ, (ਜ. ਬ.)- ਵਿਦੇਸ਼ ਭੇਜਣ ਦੀ ਆੜ 'ਚ ਠੱਗੀਆਂ ਮਾਰਨ ਵਾਲੇ ਪਤੀ-ਪਤਨੀ ਦੇ ਖਿਲਾਫ ਰਾਮ ਬਾਗ ਥਾਣੇ ਦੀ ਪੁਲਸ ਵੱਲੋਂ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਰਾਜ ਕੁਮਾਰ ਦੀ ਲਿਖਤ ਸ਼ਿਕਾਇਤ 'ਤੇ ਉਸ ਨੂੰ ਵਿਦੇਸ਼ ਭੇਜਣ ਦੇ ਝਾਂਸੇ 'ਚ ਲੈ ਕੇ 5 ਲੱਖ ਦੀ ਠੱਗੀ ਮਾਰਨ ਵਾਲੀ ਮੋਨਿਕਾ ਸੂਦ ਤੇ ਉਸ ਦੇ ਪਤੀ ਜਤਿਨ ਸੂਦ ਵਾਸੀ ਪਵਨ ਨਗਰ ਦੀ ਗ੍ਰਿਫਤਾਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ।