ਵਿਦੇਸ਼ ਭੇਜਣ ਦੀ ਆੜ ''ਚ ਠੱਗੇ 5 ਲੱਖ

Tuesday, Jun 13, 2017 - 03:03 AM (IST)

ਵਿਦੇਸ਼ ਭੇਜਣ ਦੀ ਆੜ ''ਚ ਠੱਗੇ 5 ਲੱਖ

ਅੰਮ੍ਰਿਤਸਰ,  (ਅਰੁਣ)- ਪੱਕੇ ਵਰਕ ਪਰਮਿਟ 'ਤੇ ਵਿਦੇਸ਼ ਭੇਜਣ ਦਾ ਲਾਰਾ ਲਾਉਂਦਿਆਂ ਦੋ ਭਰਾਵਾਂ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਜਾਅਲਸਾਜ਼ ਏਜੰਟ ਖਿਲਾਫ ਥਾਣਾ ਮਹਿਤਾ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪਿੰਡ ਪੱਲ੍ਹਾ ਵਾਸੀ ਪਰਮਜੀਤ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਲੜਕਿਆਂ ਨੂੰ ਪੱਕੇ ਵਰਕ ਪਰਮਿਟ 'ਤੇ ਭੇਜਣ ਦਾ ਲਾਰਾ ਲਾ ਕੇ 5 ਲੱਖ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਰਮੇਸ਼ ਲਾਲ ਪੁੱਤਰ ਪਿਆਰਾ ਲਾਲ ਵਾਸੀ ਢੱਡ ਢਵਾਣਾ ਖੁਰਦ (ਹੁਸ਼ਿਆਰਪੁਰ) ਦੀ ਗ੍ਰਿਫਤਾਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ।
ਅਗਵਾ ਕਰ ਕੇ 9 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ
ਪਿੰਡ ਅਦਲੀਵਾਲਾ ਦੀ ਇਕ 9 ਸਾਲਾ ਬੱਚੀ ਨੂੰ ਅਗਵਾ ਕਰ ਕੇ ਅਸ਼ਲੀਲ ਹਰਕਤਾਂ ਕਰਨ ਵਾਲੇ ਨੌਜਵਾਨ ਖਿਲਾਫ ਕਾਰਵਾਈ ਕਰਦਿਆਂ ਥਾਣਾ ਰਾਜਾਸਾਂਸੀ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਦਰਜ ਇਸ ਮਾਮਲੇ 'ਚ ਪੁਲਸ ਮੁਲਜ਼ਮ ਬੱਬੂ ਪੁੱਤਰ ਬਲਦੇਵ ਸਿੰਘ ਵਾਸੀ ਅਦਲੀਵਾਲਾ ਦੀ ਗ੍ਰਿਫਤਾਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ।


Related News