ਨੌਕਰੀ ਦਿਵਾਉਣ ਦੇ ਨਾਂ ''ਤੇ ਠੱਗੇ ਸਾਢੇ 5 ਲੱਖ ਰੁਪਏ
Friday, Jan 26, 2018 - 05:45 AM (IST)
ਸ੍ਰੀ ਮੁਕਤਸਰ ਸਾਹਿਬ, (ਪਵਨ)- ਪੰਜਾਬ ਰੋਡਵੇਜ਼ 'ਚ ਦੋ ਨੌਜਵਾਨਾਂ ਨੂੰ ਪੱਕੀ ਨੌਕਰੀ ਦਿਵਾਉਣ ਦੇ ਨਾਂ 'ਤੇ ਸਾਢੇ 5 ਲੱਖ ਰੁਪਏ ਠੱਗਣ ਦੇ ਦੋਸ਼ 'ਚ ਸਿਟੀ ਥਾਣੇ ਦੀ ਪੁਲਸ ਵੱਲੋਂ ਇਕ ਔਰਤ ਸਮੇਤ 4 ਜਣਿਆਂ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਿੰਡ ਸੋਥਾ ਨਿਵਾਸੀ ਸੁਰਜੀਤ ਸਿੰਘ ਪੁੱਤਰ ਜੱਗਰ ਸਿੰਘ ਅਤੇ ਦਰਸ਼ਨ ਸਿੰਘ ਪੁੱਤਰ ਪੂਰਨ ਸਿੰਘ ਨੇ ਦੱਸਿਆ ਕਿ ਪਿੰਡ ਬਲਮਗੜ੍ਹ ਨਿਵਾਸੀ (ਹਾਲ ਆਬਾਦ ਗਰੀਨ ਅਪਾਰਟਮੈਂਟ ਹਾਊਸ ਨੰ. 11-ਏ ਬਾਦਲ ਕਾਲੋਨੀ, ਜ਼ੀਰਕਪੁਰ) ਸਿਮਰਜੀਤ ਸਿੰਘ ਪੁੱਤਰ ਬਲਵੀਰ ਸਿੰਘ, ਸ਼ਿਵਰਾਜ ਸਿੰਘ ਅਤੇ ਉਸ ਦੀ ਪਤਨੀ ਰਾਜਪਾਲ ਕੌਰ ਉਰਫ਼ ਪਾਲੀ ਤੇ ਸਵਰਨ ਸਿੰਘ ਪੁੱਤਰ ਸ਼ਿਵਰਾਜ ਸਿੰਘ ਨੇ ਉਨ੍ਹਾਂ ਦੇ ਪੁੱਤਰਾਂ ਗੁਰਮੀਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਪੰਜਾਬ ਰੋਡਵੇਜ਼ ਵਿਚ ਪੱਕੀ ਨੌਕਰੀ ਦਿਵਾਉਣ ਦੀ ਗੱਲ ਕਹੀ ਸੀ। ਆਪਣੇ ਪੁੱਤਰਾਂ ਦੇ ਚੰਗੇ ਭਵਿੱਖ ਨੂੰ ਦੇਖਦਿਆਂ ਉਹ ਦੋਵੇਂ ਉਨ੍ਹਾਂ ਦੇ ਝਾਂਸੇ ਵਿਚ ਆ ਗਏ। ਬੀਤੀ 25 ਅਕਤੂਬਰ, 2015 ਨੂੰ ਬੱਸ ਸਟੈਂਡ ਨੇੜੇ ਸਥਿਤ ਲਵਲੀ ਹੋਟਲ 'ਚ ਮਿਲ ਕੇ ਉਨ੍ਹਾਂ ਨੇ ਉਕਤ ਲੋਕਾਂ ਨੂੰ 5 ਲੱਖ 50 ਹਜ਼ਾਰ ਰੁਪਏ ਦਿੱਤੇ।
