ਮਥੁਰਾ ਵਿਚ ਭਿਆਨਕ ਸੜਕ ਹਾਦਸੇ ''ਚ ਲੁਧਿਆਣਾ ਵਾਸੀ 5 ਲੋਕਾਂ ਦੀ ਮੌਤ

Friday, Jul 07, 2017 - 01:04 PM (IST)

ਮਥੁਰਾ ਵਿਚ ਭਿਆਨਕ ਸੜਕ ਹਾਦਸੇ ''ਚ ਲੁਧਿਆਣਾ ਵਾਸੀ 5 ਲੋਕਾਂ ਦੀ ਮੌਤ

ਮਥੁਰਾ— ਉੱਤਰ ਪ੍ਰਦੇਸ਼ 'ਚ ਮਥੁਰਾ ਦੇ ਮਹਾਬਨ ਖੇਤਰ 'ਚ ਯਮੁਨਾ ਐਕਸਪ੍ਰੈੱਸ ਵੇਅ 'ਤੇ ਇਕ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਸ਼ੁੱਕਰਵਾਰ ਨੂੰ 5 ਲੋਕਾਂ ਦੀ ਮੌਤ ਹੋ ਗਈ। ਸੀਨੀਅਰ ਪੁਲਸ ਕਮਿਸ਼ਨਰ ਵਿਨੋਦ ਕੁਮਾਰ ਮਿਸ਼ਰ ਨੇ ਦੱਸਿਆ ਕਿ ਨੋਇਡਾ ਤੋਂ ਆਗਰਾ ਵੱਲ ਜਾ ਰਹੀ ਕਾਰ ਪਹਿਲਾਂ ਪੁਲੀਆ ਨਾਲ ਟਕਰਾਉਣ ਤੋਂ ਬਾਅਦ ਡਿਵਾਈਡਰ ਨਾਲ ਜਾ ਭਿੜੀ, ਜਿਸ ਨਾਲ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 5ਵਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਉਸ ਨੂੰ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੇ ਵੀ ਦਮ ਤੋੜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸਾਰੇ ਯਾਤਰੀ ਲੁਧਿਆਣਾ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸੇ ਦਾ ਕਾਰਨ ਡਰਾਈਵਰ ਨੂੰ ਨੀਂਦ ਆਉਣੀ ਦੱਸਿਆ ਜਾ ਰਿਹਾ ਹੈ।


Related News