ਡਾਕਾ ਮਾਰਨ ਦੀ ਯੋਜਨਾ ਬਣਾਉਂਦੇ ਹੋਏ ਪੰਜ ਕਾਬੂ , ਤਿੰਨ ਮੋਟਰਸਾਇਕਲ, 15 ਮੋਬਾਇਲ, ਐਲ.ਸੀ.ਡੀਜ਼, ਗੈਸ ਸਿਲੰਡਰ ਬਰਾਮਦ
Tuesday, Oct 03, 2017 - 10:00 PM (IST)

ਬਰਨਾਲਾ(ਵਿਵੇਕ ਸਿੰਧਵਾਨੀ,ਰਵੀ) – ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਪੁਲਸ ਨੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਤਿੰਨ ਮੋਟਰਸਾਇਕਲ, ਐਲ.ਈ.ਡੀ. ਮੋਬਾਇਲ ਅਤੇ ਕੰਪਿਊਟਰ ਆਦਿ ਵੀ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਰਾਜੇਸ਼ ਕੁਮਾਰ ਛਿੱਬਰ ਨੇ ਦੱਸਿਆ ਕਿ ਇੰਡਸਟਰੀਅਲ ਚੌਂਕੀ ਦੇ ਇੰਚਾਰਜ ਧਰਮਪਾਲ ਸਿੰਘ ਅਤੇ ਐਂਟੀ ਗੁੰਡਾ ਸਟਾਫ ਦੇ ਇੰਚਾਰਜ ਰਾਜਿੰਦਰ ਸਿੰਘ ਜਦੋਂ ਪੁਲਸ ਪਾਰਟੀ ਸਮੇਤ ਬੱਸ ਸਟੈਂਡ ਸੰਘੇੜਾ ਵਿਖੇ ਮੌਜੂਦ ਸੀ ਤਾਂ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਸੁਰੇਸ਼ ਕੁਮਾਰ ਉਰਫ ਗਾਂਧੀ ਪੁੱਤਰ ਵਿਜੇ ਕੁਮਾਰ, ਜੱਗੀ ਪੁੱਤਰ ਗੁਰਚਰਨ ਸਿੰਘ, ਮੰਗਾ ਸਿੰਘ ਪੁੱਤਰ ਬਿੱਲੂ ਸਿੰਘ, ਗੁਰਸੇਵਕ ਸਿੰਘ ਉਰਫ ਅੰਬ ਪੁੱਤਰ ਕਾਕਾ ਸਿੰਘ, ਯੁਗੇਸ਼ ਕੁਮਾਰ ਉਰਫ ਜੋਗੀ ਪੁੱਤਰ ਅਸ਼ੋਕ ਕੁਮਾਰ ਉਰਫ ਬਿੱਟੂ ਗੈਂਡਾ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ। ਜੋ ਕਿ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਨ ਦੇ ਆਦੀ ਹਨ। ਚੋਰੀ ਕੀਤੇ ਵਹੀਕਲਾਂ ਨਾਲ ਉਹ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਅੱਜ ਵੀ ਰੇਲਵੇ ਫਾਟਕ ਡੇਰਾ ਮਾਤਾ ਸੁਲੱਖਣੀ ਨੇੜੇ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਹਨ।
ਪੁਲਸ ਨੇ ਇਨ੍ਹਾਂ ਵਿਰੁੱਧ ਕੇਸ ਦਰਜ ਕਰਕੇ ਇਨ੍ਹਾਂ ਪੰਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਕੋਲੋਂ ਤਿੰਨ ਮੋਟਰਸਾਇਕਲ, ਦੋ ਚਾਕੂ ਕਮਾਨੀਦਾਰ, ਦੋ ਦਾਹ, ਇਕ ਗੰਡਾਸਾ ਬਰਾਮਦ ਕੀਤਾ। ਪੁਲਸ ਨੇ ਰਿਮਾਂਡ ਹਾਸਿਲ ਕਰਕੇ ਇਨ੍ਹਾਂ ਕੋਲੋਂ ਤਿੰਨ ਐਲ.ਸੀ.ਡੀਜ਼, 15 ਮੋਬਾਇਲ, ਦੋ ਗੈਸ ਸਿਲੰਡਰ, ਇਕ ਇਨਵਾਈਟਰ ਵੀ ਬਰਾਮਦ ਕੀਤਾ। ਇਨ੍ਹਾਂ ਕੋਲੋਂ ਸ਼ਹਿਰ ਅੰਦਰ ਹੋਈਆਂ 6 ਚੋਰੀਆਂ ਟਰੇਸ ਹੋਈਆਂ ਹਨ ਜਿਨ੍ਹਾਂ 'ਚ ਧਨੋਲਾ ਰੋਡ 'ਤੇ ਮਸਾਲਾ ਗੋਦਾਮ 'ਚ ਹੋਈ ਚੋਰੀ ਵੀ ਟਰੇਸ ਹੋਈ ਹੈ।