ਧਨਾਸ ਝੀਲ ''ਚ ਸੈਂਕੜੇ ਮੱਛੀਆਂ ਮਰੀਆਂ, ਬੋਰੀਆਂ ਭਰ ਕੇ ਦਫਨਾਈਆਂ

08/21/2019 3:14:38 PM

ਚੰਡੀਗੜ੍ਹ (ਹਾਂਡਾ) : ਧਨਾਸ ਦੀ ਝੀਲ 'ਚ ਸੈਂਕੜੇ ਮੱਛੀਆਂ ਦੀ ਰਹੱਸਮਈ ਹਾਲਾਤ 'ਚ ਮੌਤ ਹੋ ਗਈ, ਜਿਸ ਤੋਂ ਬਾਅਦ 2 ਦਿਨਾਂ ਤੋਂ ਮਰੀਆਂ ਹੋਈਆਂ ਮੱਛੀਆਂ ਨੂੰ ਕੱਢ ਕੇ ਜ਼ਮੀਨ 'ਚ ਦੱਬ ਦਿੱਤਾ ਗਿਆ। ਝੀਲ ਅੰਦਰ ਜਾਂ ਆਸ-ਪਾਸ ਕਿਸੇ ਦੇ ਜਾਣ 'ਤੇ ਵੀ ਰੋਕ ਲਾ ਦਿੱਤੀ ਗਈ ਹੈ। ਮਰੀਆਂ ਹੋਈਆਂ ਮੱਛੀਆਂ ਨੂੰ ਖਾਣ ਤੋਂ ਵੀ ਮਨ੍ਹਾਂ ਕੀਤਾ ਜਾ ਰਿਹਾ ਹੈ, ਨੋਟਿਸ ਵੀ ਲਾ ਦਿੱਤੇ ਗਏ ਹਨ ਅਤੇ ਵਾਈਲਡ ਲਾਈਫ ਵਿਭਾਗ ਦੇ ਕਰਮੀ ਤਾਇਨਾਤ ਕੀਤੇ ਗਏ ਹਨ। ਮਰੀਆਂ ਮੱਛੀਆਂ ਅਤੇ ਝੀਲ ਦੇ ਪਾਣੀ ਦੀ ਜਾਂਚ ਲਈ ਸੈਂਪਲ ਲੈਬ 'ਚ ਭੇਜ ਦਿੱਤੇ ਗਏ ਹਨ, ਜਿਨ੍ਹਾਂ ਦੀ ਰਿਪੋਰਟ 72 ਘੰਟਿਆਂ ਤੱਕ ਆਉਣ ਦੀ ਸੰਭਾਵਨਾ ਹੈ।
ਧਨਾਸ ਦੀ ਝੀਲ 'ਚ ਮਰੀਆਂ ਹੋਈਆਂ ਮੱਛੀਆਂ ਕੱਢਣ ਦਾ ਕੰਮ ਬੁੱਧਵਾਰ ਨੂੰ ਵੀ ਜਾਰੀ ਰਹੇਗਾ, ਜਿਸ ਲਈ ਗੋਤਾਖੋਰਾਂ ਦੀ ਮਦਦ ਲਈ ਜਾਵੇਗੀ। ਜੇਕਰ ਮਰੀਆਂ ਮੱਛੀਆਂ ਪਾਣੀ 'ਚ ਹੀ ਰਹਿੰਦੀਆਂ ਹਨ ਅਤੇ ਉਨ੍ਹਾਂ ਨੂੰ 4 ਦਿਨਾਂ ਤੱਕ ਨਹੀਂ ਕੱਢਿਆ ਜਾਂਦਾ ਤਾਂ ਉਹ ਪਾਣੀ ਨੂੰ ਦੂਸ਼ਿਤ ਕਰ ਸਕਦੀਆਂ ਹਨ। ਝੀਲ ਦੇ ਪਾਣੀ 'ਚ ਦਵਾਈ ਵੀ ਪਾਈ ਜਾ ਰਹੀ ਹੈ, ਤਾਂ ਜੋ ਮਰੀਆਂ ਮੱਛੀਆਂ ਤੋਂ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। 
 


Babita

Content Editor

Related News