ਦਰਿਆ ਬਿਆਸ 'ਚ ਮੱਛੀਆਂ ਦਾ ਮਰਨਾ ਨਿਰੰਤਰ ਜਾਰੀ

05/20/2018 6:15:44 AM

ਸੁਲਤਾਨਪੁਰ ਲੋਧੀ, (ਧੀਰ)- ਬੀਤੇ ਦਿਨੀਂ ਦਰਿਆ ਬਿਆਸ 'ਚ ਸ਼ਰਾਬ ਫੈਕਟਰੀ ਵੱਲੋਂ ਸੀਰਾ ਫੈਲਾਉਣ ਤੋਂ ਬਾਅਦ ਪੈਦਾ ਹੋਏ ਗੰਧਲੇ ਵਾਤਾਵਰਣ ਤੋਂ ਦਰਿਆ ਬਿਆਸ 'ਚ ਮੱਛੀਆਂ ਮਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੱਛੀਆਂ ਦੇ ਮਰਨ 'ਤੇ ਜਿਥੇ ਹਰੇਕ ਵਾਤਾਵਰਣ ਪ੍ਰੇਮੀ ਦੁੱਖੀ ਤੇ ਨਿਰਾਸ਼ ਹੋਏ, ਉਥੇ ਪ੍ਰਵਾਸੀ ਮਜ਼ਦੂਰਾਂ ਦੀ ਪੌਂ ਬਾਰਾਂ ਹੋ ਗਈ ਹੈ, ਮੁਫਤ 'ਚ ਮਛੀਆਂ ਮਿਲਣ ਲਈ ਦਰਿਆ ਬਿਆਸ 'ਚ ਪ੍ਰਵਾਸੀ ਮਜ਼ਦੂਰਾਂ ਦੀ ਆਪੋ ਆਪਣੀ ਲੱਗੀ ਹੋਈ ਹੈ। ਕਈ ਮਜ਼ਦੂਰ ਇਨ੍ਹਾਂ ਮੱਛੀਆਂ ਨੂੰ ਫੜ ਕੇ ਸ਼ਹਿਰ ਲਿਜਾ ਕੇ ਵੇਚ ਰਹੇ ਹਨ ਤੇ ਕਈ ਮੱਛੀਆਂ ਨੂੰ ਖੁਦ ਖਾ ਰਹੇ ਹਨ।
PunjabKesari
ਜਿਸ ਨਾਲ ਸਾਰੇ ਇਲਾਕੇ 'ਚ ਚਿੰਤਾ ਦੀ ਲਹਿਰ ਦੌੜ ਗਈ ਹੈ। ਸਮਾਜ ਸੇਵਕਾਂ ਤੇ ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਹ ਮੱਛੀਆਂ ਜ਼ਹਿਰੀਲੇ  ਪਾਣੀ ਕਾਰਨ ਮਰੀਆਂ ਹਨ, ਜੇ ਇਨ੍ਹਾਂ ਮੱਛੀਆਂ ਨੂੰ ਖਾਣ ਨਾਲ ਕਿਸੇ ਹੋਰ ਵਿਅਕਤੀ ਨੂੰ ਕੁਝ ਹੋ ਗਿਆ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਫਿਰ ਸਾਰਾ ਦੋਸ਼ ਸਰਕਾਰ ਦੇ ਮੱਥੇ 'ਤੇ ਮੜਿਆ ਜਾਵੇਗਾ ਕਿ ਸਰਕਾਰ ਨੇ ਕੁਝ ਨਹੀਂ ਕੀਤਾ। ਪ੍ਰਸ਼ਾਸਨ ਨੇ ਲਾਪ੍ਰਵਾਹੀ ਵਰਤੀ। ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਕੋਈ ਮੱਛੀ ਵੇਚਣ ਆਉਂਦਾ ਹੈ ਤਾਂ ਉਸ ਨੂੰ ਰੋਕਿਆ ਜਾਵੇ।


Related News