ਵੱਡੀ ਖ਼ਬਰ: ਪੰਜਾਬ ਦੇ ਇਸ ਗੁਰਦੁਆਰੇ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ
Sunday, Nov 10, 2024 - 03:11 PM (IST)
ਅੱਚਲ ਸਾਹਿਬ(ਗੋਰਾ ਚਾਹਲ)- ਸ੍ਰੀ ਅਚਲੇਸ਼ਵਰ ਧਾਮ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ ਮਿਲੀਆਂ ਹਨ। ਸਰੋਵਰ 'ਚ ਮੱਛੀਆਂ ਮਰਨ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਸ਼੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ 'ਚ ਹਫ਼ੜਾ-ਦਫ਼ੜੀ ਮੱਚ ਗਈ । ਨੌਵੀਂ ਦਸਵੀਂ ਦੇ ਜੋੜ ਮੇਲੇ ਦੇ ਪਹਿਲੇ ਦਿਨ ਜਿਉਂ ਹੀ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਪੁੱਜੀਆਂ ਤਾਂ ਸਰੋਵਰ 'ਚ ਮਰੀਆਂ ਮੱਛੀਆਂ ਤੈਰ ਰਹੀਆਂ ਸਨ ਜਿਸ ਨੂੰ ਲੈ ਕੇ ਸੰਗਤਾਂ 'ਚ ਰੋਸ ਦੀ ਲਹਿਰ ਦੌੜ ਗਈ ।
ਇਹ ਵੀ ਪੜ੍ਹੋ-ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਦੋ ਮੋਟਰਸਾਈਕਲਾਂ ਦੀ ਟੱਕਰ ਨੇ 2 ਘਰਾਂ 'ਚ ਵਿਛਾਏ ਸਥੱਰ
ਘਟਨਾ ਦੀ ਸੂਚਨਾ ਮਿਲਦਿਆਂ ਹੀ ਦਲਜੀਤ ਸਿੰਘ ਅਸਿਸਟੈਂਟ ਡਿਪਟੀ ਡਾਇਰੈਕਟਰ ਮੱਛੀ ਪਾਲਣ ਵਿਭਾਗ ਗੁਰਦਾਸਪੁਰ, ਤਹਿਸੀਲਦਾਰ ਬਟਾਲਾ ਅਭਿਸ਼ੇਕ ਵਰਮਾ, ਐੱਸ. ਐੱਚ. ਓ. ਰੰਗੜ ਨੰਗਲ ਗਗਨਦੀਪ ਸਿੰਘ ਅਤੇ ਹੋਰ ਅਧਿਕਾਰੀ ਮੌਕੇ 'ਤੇ ਪੁੱਜ ਗਏ । ਇਸ ਮੌਕੇ ਸ਼੍ਰੀ ਅਚਲੇਸ਼ਵਰ ਧਾਮ ਮੰਦਰ ਟਰੱਸਟ ਦੇ ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ ਅਤੇ ਹੋਰ ਸੰਗਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵਿਜ਼ੀਬਿਲਟੀ ਨਾ ਹੋਣ ਕਾਰਨ ਦਿੱਲੀ ਡਾਇਵਰਟ ਹੋਈ ਦੁਬਈ ਦੀ ਫਲਾਈਟ
ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਸਰੋਵਰ ਦੇ ਜਲ ਦੇ ਸੈਂਪਲ ਲੈ ਕੇ ਜਾਂਚ ਲਈ ਲੈਬੋਰਟਰੀ 'ਚ ਭੇਜ ਦਿੱਤੇ ਹਨ । ਅਸਿਸਟੈਂਟ ਡਾਇਰੈਕਟਰ ਗੁਰਦਾਸਪੁਰ ਮੱਛੀ ਪਾਲਣ ਵਿਭਾਗ ਦਲਜੀਤ ਸਿੰਘ ਅਤੇ ਤਹਿਸੀਲਦਾਰ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਮੌਸਮ ਦੀ ਤਬਦੀਲੀ ਕਾਰਨ ਮੱਛੀਆਂ ਮਰੀਆਂ ਹਨ । ਉਹਨਾਂ ਨੇ ਕਿਹਾ ਕਿ ਸਰੋਵਰ ਦਾ ਜਲ ਬਿਲਕੁਲ ਠੀਕ ਹੈ ਅਤੇ ਸੰਗਤਾਂ ਇਸ਼ਨਾਨ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ- ਸੁਧਾਰ ਲਹਿਰ ਨੇ ਸਵਾਲਾਂ 'ਚ ਘੇਰੇ SGPC ਪ੍ਰਧਾਨ, ਸੁਖਬੀਰ ਬਾਦਲ ਨੂੰ ਬਚਾਉਣ ਦੀ ਹੋ ਰਹੀ ਕੋਸ਼ਿਸ਼ ! (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8