ਮੱਛੀਆਂ ਨੂੰ ਆਟਾ ਪਾਉਣ ਗਏ ਵਿਅਕਤੀ ਦੀ ਨਹਿਰ ''ਚ ਡੁੱਬਣ ਕਾਰਣ ਮੌਤ

Tuesday, Sep 01, 2020 - 06:33 PM (IST)

ਮੱਛੀਆਂ ਨੂੰ ਆਟਾ ਪਾਉਣ ਗਏ ਵਿਅਕਤੀ ਦੀ ਨਹਿਰ ''ਚ ਡੁੱਬਣ ਕਾਰਣ ਮੌਤ

ਧਨੌਲਾ (ਰਵਿੰਦਰ) : ਹਰੀਗੜ੍ਹ ਨਹਿਰ 'ਚ ਡੁੱਬਣ ਕਾਰਣ ਵਾਟਰ ਵਰਕਸ ਮਹਿਕਮੇ 'ਚੋਂ ਰਿਟਾਇਰਡ ਮੁਲਾਜ਼ਮ ਦੀ ਮੌਤ ਹੋ ਗਈ। ਥਾਣੇਦਾਰ ਤਰਸੇਮ ਸਿੰਘ ਅਨੁਸਾਰ ਉਮੇਸ਼ ਕੁਮਾਰ ਪੁੱਤਰ ਸੱਤਪਾਲ ਵਾਸੀ ਲੰਬੀ ਗਲੀ ਧਨੌਲਾ ਦੀ ਹਰੀਗੜ੍ਹ ਨਹਿਰ 'ਚ ਡੁੱਬਣ ਕਾਰਣ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਨਹਿਰ 'ਚੋਂ ਤੈਰਦੀ ਮਿਲੀ ਹੈ।

ਥਾਣੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਹਿਮਾਂਸ਼ੂ ਅਨੁਸਾਰ ਉਸਦਾ ਪਿਤਾ ਨਹਿਰ 'ਚ ਮੱਛੀਆਂ ਨੂੰ ਆਟਾ ਵਗੈਰਾ ਪਾਉਣ ਗਿਆ ਸੀ। ਜਿੱਥੇ ਉਨ੍ਹਾਂ ਦਾ ਪੈਰ ਫਿਸਲਣ ਕਾਰਣ 30 ਅਗਸਤ ਨੂੰ ਨਹਿਰ 'ਚ ਡੁੱਬ ਗਿਆ ਸੀ, ਜਿਸਦੀ ਮ੍ਰਿਤਕ ਦੇਹ ਦੇਰ ਸ਼ਾਮ ਸੋਮਵਾਰ ਨੂੰ ਮਿਲੀ ਹੈ। ਮ੍ਰਿਤਕ ਦੇ ਪੁੱਤਰ ਹਿਮਾਂਸੂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਅਮਲ 'ਚ ਲਿਆ ਕੇ ਪੋਸਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰ ਦੇ ਮੈਂਬਰਾਂ ਨੂੰ ਸੌਂਪੀ ਗਈ।


author

Gurminder Singh

Content Editor

Related News