ਫਾਜ਼ਿਲਕਾ 'ਚ ਬਣਾਇਆ ਗਿਆ ਦੇਸ਼ ਦਾ ਪਹਿਲਾ ਲੱਕੜ ਦਾ ਗੁਰਦੁਆਰਾ, ਸੈਲਾਨੀਆਂ ਲਈ ਬਣਿਆ ਖਿੱਚ ਦਾ ਕੇਂਦਰ
Friday, Apr 07, 2023 - 05:16 PM (IST)
ਫਾਜ਼ਿਲਕਾ : ਫਾਜ਼ਿਲਕਾ ਪੁਲਸ ਲਾਈਨ ਵਿਖੇ ਬਣਿਆ ਗੁਰਦੁਆਰਾ ਪੰਜਾਬ ਦਾ ਪਹਿਲਾ ਲੱਕੜ ਦਾ ਗੁਰਦੁਆਰਾ ਹੈ। ਇਸ ਮਾਸਰਟਪੀਸ ਦਾ ਨਿਰਮਾਣ ਸਿੱਖ ਆਰਕੀਟੈਕਚਰ ਦੀ ਤਰਜ਼ 'ਤੇ ਕੀਤਾ ਗਿਆ ਹੈ ਅਤੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਇਹ ਖਿੱਚ ਦਾ ਕੇਂਦਰ ਬਣ ਗਿਆ ਹੈ। ਦੱਸ ਦੇਈਏ ਕਿ ਗੁਰਦੁਆਰੇ ਦਾ ਡਿਜ਼ਾਈਨ ਹੇਮਕੁੰਟ ਸਾਹਿਬ ਤੋਂ ਪ੍ਰੇਰਿਤ ਹੈ। ਇਸ ਸਬੰਧੀ ਗੱਲ ਕਰਦਿਆਂ ਇਕ ਅਗਾਂਹਵਧੂ ਕਿਸਾਨ ਵਿਕਰਮ ਆਹੂਜਾ ਨੇ ਕਿਹਾ ਕਿ ਫਾਜ਼ਿਲਕਾ ਖੇਤਰ ਵਿੱਚ ਗਰਮ ਅਤੇ ਠੰਡੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਲੱਕੜ , ਜੋ ਕਿ ਇਕ ਕੁਦਰਤੀ ਇੰਸੂਲੇਟਰ ਹੈ, ਨੂੰ ਗੁਰਦੁਆਰੇ ਦੀ ਉਸਾਰੀ ਸਮਗੱਰੀ ਵਜੋਂ ਚੁਣਿਆ ਗਿਆ। ਗੁਰਦੁਆਰਾ ਸਾਹਿਬ ਅੰਦਰ ਵਰਤ ਗਈ ਪੀਲੀ ਰੌਸ਼ਨੀ ਮਾਹੌਲ 'ਚ ਸ਼ਾਂਤੀ ਅਤੇ ਅਧਿਆਤਮਿਕ ਨੂੰ ਵਧਾਉਂਦੀ ਹੈ। ਆਹੂਜਾ ਨੇ ਆਖਿਆ ਕਿ ਗੁਰਦੁਆਰੇ ਦੀ ਸਭ ਤੋਂ ਖ਼ਾਸ ਵਿਸ਼ਸ਼ੇਤਾ ਇਸਦੀ ਸ਼ਾਨਦਾਰ ਛੱਤ ਹੈ, ਜੋ ਕਿ ਲੱਕੜ ਦੇ ਟਰਾਸ ਦੀ ਬਣੀ ਹੋਈ ਹੈ। ਇਸ ਤੋਂ ਇਲਾਵਾ ਗੁੰਬਦ ਨੂੰ ਸਿੱਧੇ ਤੇ ਮਜ਼ਬੂਤ ਥੰਮ੍ਹਾਂ ਰਾਹੀਂ ਸਪੋਰਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਵੱਲੋਂ ਸਰੰਡਰ ਕਰਨ ਦੀਆਂ ਚਰਚਾਵਾਂ 'ਤੇ ਪੰਜਾਬ ਪੁਲਸ ਦਾ ਬਿਆਨ ਆਇਆ ਸਾਹਮਣੇ
ਸਮਾਜਸੇਵੀ ਨਵਦੀਪ ਅਸੀਜਾ ਨੇ ਦੱਸਿਆ ਕਿ ਇਹ 40 ਫੁੱਟ ਚੌੜਾ ਗੁਰਦੁਆਰਾ ਦੇਵਦਾਰ/ਕਾਲੀ ਲੱਕੜ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ, ਜੋ ਸਦੀਆਂ ਤੋਂ ਆਪਣੀ ਤਾਕਤ ਲਈ ਜਾਣੀ ਜਾਂਦੀ ਹੈ। ਇਕ ਲੋਕ ਕਹਾਵਤ ਦੇ ਮੁਤਾਬਕ ਇਹ ਲੱਕੜ ਪਾਣੀ ਦੇ ਹੇਠਾਂ 1 ਹਜ਼ਾਰ ਸਾਲ ਤੱਕ ਰਹਿ ਸਕਦੀ ਹੈ, ਜੋ ਕਿ ਇਸ ਨੂੰ ਗੁਰਦੁਆਰੇ ਦੇ ਨਿਰਮਾਣ ਦੀ ਸੰਪੂਰਨ ਸਮੱਗਰੀ ਬਣਾਉਂਦੀ ਹੈ। ਦੱਸ ਦੇਈਏ ਕਿ ਇਸ ਇਮਾਰਤ ਦਾ ਉਦਘਾਟਨ ਕੁਝ ਮਹੀਨੇ ਪਹਿਲਾਂ ਕੀਤਾ ਗਿਆ ਸੀ ਅਤੇ ਇਹ ਫਾਜ਼ਿਲਕਾ ਦੇ ਸਾਬਕਾ ਸੀਨੀਅਰ ਪੁਲਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਦੇ ਦਿਮਾਗ ਦੀ ਉਪਜ ਹੈ। ਇਹ ਗੁਰਦੁਆਰਾ ਏਕਤਾ, ਸਹਿਯੋਗ ਅਤੇ ਫਿਰਕੂ ਸਦਭਾਵਨਾ ਨੂੰ ਦਰਸਾਉਂਦਾ ਹੈ। ਇਸ ਗੱਲ ਇਕ ਵਕੀਲ ਮਨੋਜ ਤ੍ਰਿਪਾਠੀ ਨੇ ਆਖੀ। ਇਸ ਲਈ ਇਹ ਗੁਰਦੁਆਰਾ ਸਾਹਿਬ ਸਭ ਲਈ ਖਿੱਚ ਦੇ ਕੇਂਦਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਢਾਈ ਸਾਲ ਪਹਿਲਾਂ ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਲਗਾਏ ਵੱਡੇ ਦੋਸ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।