ਦੁਨੀਆਂ ਦੇ ਪਹਿਲੇ ਸੌ ਪ੍ਰਭਾਵੀ ਸਿੱਖਾਂ ''ਚ ਸ਼ਾਮਲ ਪਾਕਿ ਦੀ ਪਹਿਲੀ ‘ਸਿੱਖ ਪੱਤਰਕਾਰ ਕੁੜੀ’

Thursday, May 21, 2020 - 05:14 PM (IST)

ਦੁਨੀਆਂ ਦੇ ਪਹਿਲੇ ਸੌ ਪ੍ਰਭਾਵੀ ਸਿੱਖਾਂ ''ਚ ਸ਼ਾਮਲ ਪਾਕਿ ਦੀ ਪਹਿਲੀ ‘ਸਿੱਖ ਪੱਤਰਕਾਰ ਕੁੜੀ’

ਬਿੰਦਰ ਸਿੰਘ ਖੁੱਡੀ ਕਲਾਂ

ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਮਨਮੀਤ ਕੌਰ ਨੂੰ ਆਪਣਾ ਨਾਂ ਵਿਸ਼ਵ ਦੇ ਸੌ ਪ੍ਰਭਾਵੀ ਸਿੱਖਾਂ ਦੀ ਸੂਚੀ 'ਚ ਸ਼ੁਮਾਰ ਕਰਵਾਉਣ ਦਾ ਮਾਣ ਹਾਸਿਲ ਹੋਇਆ ਹੈ। ਸਮੁੱਚੇ ਵਿਸ਼ਵ 'ਚ ਸਰਵੇ ਕਰਵਾ ਕੇ ਪ੍ਰਭਾਵੀ ਸਿੱਖ ਸਖਸ਼ੀਅਤਾਂ ਦੀ ਸੂਚੀ ਤਿਆਰ ਕਰਵਾਉਣ ਵਾਲੀ ਬਰਤਾਨੀਆ ਆਧਾਰਿਤ ਗਲੋਬਲ ਸਿੱਖ ਆਰਗੇਨਾਈਜ਼ੇਸਨ ਵੱਲੋਂ ਮਨਮੀਤ ਕੌਰ ਦਾ ਨਾਂ ਉਸ ਦੀਆਂ ਵਿਲੱਖਣ ਪ੍ਰਾਪਤੀਆਂ ਨੂੰ ਵੇਖਦਿਆਂ ਸੂਚੀ ਵਿੱਚ ਸ਼ੁਮਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਸੂਚੀ 'ਚ ਸ਼ੁਮਾਰ ਸਾਰੀਆਂ ਸਖਸ਼ੀਅਤਾਂ ਨੂੰ ਆਰਗੇਨਾਈਜੇਸ਼ਨ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਂਦਾ ਹੈ।

ਪਾਕਿਸਤਾਨ 'ਚ ਪੱਤਰਕਾਰੀ ਕਰਨਾ ਉਹ ਵੀ ਘੱਟ ਗਿਣਤੀ ਦੀ ਪਛਾਣ ਨੂੰ ਕਾਇਮ ਰੱਖਦਿਆਂ ਆਪਣੇ ਆਪ 'ਚ ਬਹੁਤ ਹੀ ਚੁਣੌਤੀ ਭਰਪੂਰ ਕਾਰਜ਼ ਹੈ। ਪਾਕਿ 'ਚ ਪੱਤਰਕਾਰੀ 'ਤੇ ਅਣ ਐਲਾਨੀਆਂ ਪਾਬੰਦੀਆਂ ਦੌਰਾਨ ਮਨਮੀਤ ਕੌਰ ਵੱਲੋਂ ਆਪਣੇ ਸੁਪਨਿਆਂ ਨੂੰ ਪਰਵਾਜ਼ ਦੇਣਾ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। 24 ਸਾਲਾ ਦੀ ਮਨਮੀਤ ਕੌਰ ਪੇਸ਼ਾਵਰ ਦੀ ਰਹਿਣ ਵਾਲੀ ਹੈ। ਮਨਮੀਤ ਪੱਤਰਕਾਰੀ ਦੇ ਨਾਲ-ਨਾਲ ਸਮਾਜ ਸੇਵਾ ਕਾਰਜ ਕਰਨ ਵਿਚ ਵੀ ਮੋਹਰੇ ਰਹਿੰਦੀ ਹੈ। ਨਿਧੜਕ ਪੱਤਰਕਾਰੀ ਦਾ ਸਿਰਨਾਵਾਂ ਮਨਮੀਤ ਕੌਰ ਵੱਲੋਂ ਪਾਕਿ 'ਚ ਘੱਟ ਗਿਣਤੀਆਂ ਦੀਆਂ ਚੁਣੌਤੀਆਂ ਨੂੰ ਬੇਬਾਕੀ ਨਾਲ ਉਭਾਰਨ 'ਤੇ ਉਸ ਨੂੰ ਕਈ ਵਾਰ ਮਾਣ ਸਨਮਾਨ ਮਿਲ ਚੁੱਕੇ ਹਨ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦਾ ਕਹਿਰ : ‘‘5 ਮਹੀਨਿਆਂ 'ਚ ਮਰੀਜ਼ਾਂ ਦੀ ਗਿਣਤੀ 50 ਲੱਖ ਤੋਂ ਪਾਰ" (ਵੀਡੀਓ) 

ਪੜ੍ਹੋ ਇਹ ਵੀ ਖਬਰ - ਕਰਫ਼ਿਊ ਦੌਰਾਨ ਵੀ ਪੰਜਾਬ 'ਚ ਚੱਲਦੀ ਰਹੀ ਸ਼ਰਾਬ ਦੀ ਤਸਕਰੀ (ਵੀਡੀਓ) 

ਬਤੌਰ ਸਿੱਖ ਪੱਤਰਕਾਰ ਸਿੱਖੀ ਦੇ ਮਾਣਮੱਤੇ ਇਤਿਹਾਸ ਨੂੰ ਉਭਾਰਨ ਵਾਲੀ ਮਨਮੀਤ ਕੌਰ ਨੇ ਸ਼ੋਸਲ ਸਾਇੰਸ ਵਿਸ਼ਿਆਂ 'ਚ ਗਰੈਜੂਏਸ਼ਨ ਕਰਨ ਉਪਰੰਤ ਪੇਸ਼ਾਵਰ ਦੇ ਜਿਨਾਹ ਕਾਲਜ ਆਫ ਵੋਮੈਨ ਤੋਂ ਪੋਸਟ ਗਰੈਜੂਏਟ ਦੀ ਡਿਗਰੀ ਹਾਸਿਲ ਕੀਤੀ। ਮਨਮੀਤ ਦਾ ਕਹਿਣਾ ਹੈ ਕਿ ਪਾਕਿਸਤਾਨੀ ਸਿੱਖਾਂ ਦੀ ਸਾਖਰਤਾ ਦਰ ਬਹੁਤ ਜ਼ਿਆਦਾ ਘੱਟ ਹੈ ਅਤੇ ਉਸਨੇ ਔਰਤਾਂ ਦੀ ਜ਼ਿੰਦਗੀ ਦੇ ਹਾਲਤਾਂ ਅਤੇ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਹੀ ਪੱਤਰਕਾਰੀ ਦੇ ਚੁਣੌਤੀਆਂ ਭਰਪੂਰ ਖੇਤਰ 'ਚ ਕਦਮ ਰੱਖਿਆ ਹੈ। ਮਨਮੀਤ ਦੀ ਭੈਣ ਬੈਂਕ ਵਿੱਚ ਨੌਕਰੀ ਕਰਦੀ ਹੈ। ਮਨਮੀਤ ਦਾ ਕਹਿਣਾ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣਾ ਚਾਹੁੰਦੀ ਹੈ ਅਤੇ ਬਤੌਰ ਪੱਤਰਕਾਰ ਇੱਥੋਂ ਦੀ ਧਾਰਮਿਕ ਕਵਰੇਜ਼ ਕਰਨਾ ਉਸ ਦੀ ਜ਼ਿੰਦਗੀ ਦਾ ਸੁਪਨਾ ਹੈ।

ਪੜ੍ਹੋ ਇਹ ਵੀ ਖਬਰ - ਭਾਰਤ ’ਚ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲਿਆਂ ਦਾ ਅੰਕੜਾ ਅਮਰੀਕਾ ਤੋਂ 20 ਗੁਣਾ ਜ਼ਿਆਦਾ (ਵੀਡੀਓ) 

ਮਨਮੀਤ ਦਾ ਕਹਿਣਾ ਹੈ ਕਿ ਸਿੱਖ ਹੋਣਾ ਉਸ ਲਈ ਬੜੇ ਗੌਰਵ ਵਾਲੀ ਗੱਲ ਹੈ। ਇਸਲਾਮਿਕ ਮੁਲਕ 'ਚ ਸਿੱਖੀ ਪਛਾਣ 'ਚ ਵਿਚਰਦਿਆਂ ਉਸ ਨੂੰ ਕਦੇ ਵੀ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਉਸਦਾ ਕਹਿਣਾ ਹੈ ਕਿ ਸਾਡਾ ਪਾਲਣ ਪੋਸ਼ਣ ਹੀ ਸਾਡੇ ਮਾਪਿਆਂ ਨੇ ਚੁਣੌਤੀਆਂ ਕਬੂਲਣ ਦੀ ਸਿੱਖਿਆ ਦਿੰਦਿਆਂ ਕੀਤਾ ਹੈ। ਉਸਦਾ ਕਹਿਣਾ ਹੈ ਕਿ ਮੈਂ ਕੁੜੀਆਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਕੋਈ ਵੀ ਅਜਿਹਾ ਖੇਤਰ ਨਹੀਂ, ਜਿਸ ਵਿੱਚ ਕੁੜੀਆਂ ਕਾਮਯਾਬੀ ਹਾਸਿਲ ਨਹੀਂ ਕਰ ਸਕਦੀਆਂ। ਉਸਦਾ ਕਹਿਣਾ ਹੈ ਕਿ ਜ਼ਿੰਦਗੀ 'ਚ ਚੁਣੌਤੀ ਤੋਂ ਘਬਰਾਉਣ ਵਾਲੇ ਇਨਸਾਨ ਕਦੇ ਵੀ ਉੱਚੀਆਂ ਉਡਾਣਾਂ ਨਹੀਂ ਭਰ ਸਕਦੇ।

ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਣ ਲਈ ਖਾਓ ‘ਗੂੰਦ ਕਤੀਰਾ’, ਮਾਈਗ੍ਰੇਨ ਨੂੰ ਵੀ ਕਰੇ ਠੀਕ


author

rajwinder kaur

Content Editor

Related News