''ਫਸਟ ਰਨ ਫਾਰ ਅੰਬੇਡਕਰ'' ਵਿਸ਼ਾਲ ਕਰਾਸ ਕੰਟਰੀ ਦਾ ਆਯੋਜਨ

04/16/2018 8:01:23 AM

ਕੋਟਕਪੂਰਾ  (ਨਰਿੰਦਰ) - ਸਹੁੰ ਸਪੋਰਟਸ ਐਂਡ ਕਲਚਰਲ ਸੋਸਾਇਟੀ ਕੋਟਕਪੂਰਾ ਵੱਲੋਂ ਪ੍ਰਧਾਨ ਰਾਜ ਕੁਮਾਰ ਕੋਚਰ ਦੀ ਅਗਵਾਈ ਹੇਠ 'ਫਸਟ ਰਨ ਫਾਰ ਅੰਬੇਡਕਰ' ਵਿਸ਼ਾਲ ਕਰਾਸ ਕੰਟਰੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਨੌਜਵਾਨ ਲੜਕਿਆਂ ਅਤੇ ਲੜਕੀਆਂ ਨੇ ਹਿੱਸਾ ਲਿਆ। ਭਾਰਤ ਰਤਨ ਅਤੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਇਸ ਆਯੋਜਨ ਦੌਰਾਨ 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜ ਵਿਚ ਲੜਕਿਆਂ ਅਤੇ 3 ਕਿਲੋਮੀਟਰ ਦੌੜ 'ਚ ਲੜਕੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਰਵਿਦਾਸ ਮੰਦਰ ਸਭਾ ਵਾੜਾ ਦਰਾਕਾ, ਐਥਲੈਟਿਕ ਕਲੱਬ ਵਾੜਾ ਦਰਾਕਾ, ਜਗ ਬਾਣੀ ਪ੍ਰਿੰਟਰ, ਬਾਬਾ ਮਿਲਕ ਅਤੇ ਅਟੈਕਟ ਕੰਪਿਊਟਰ ਦੇ ਸਹਿਯੋਗ ਨਾਲ ਕਰਵਾਈ ਇਸ ਦੌੜ ਨੂੰ ਸਵੇਰੇ 6:30 ਵਜੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਓ. ਪੀ. ਗੋਇਲ ਡਾਇਰੈਕਟਰ ਗਿਆਨਮ ਇੰਸਟੀਚਿਊਟ ਕੋਟਕਪੂਰਾ, ਪ੍ਰਧਾਨ ਰਾਜ ਕੁਮਾਰ ਕੋਚਰ ਅਤੇ ਬਾਲਕ੍ਰਿਸ਼ਨ ਸਾਬਕਾ ਪ੍ਰਧਾਨ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰੇਮ ਨਗਰ ਤੋਂ ਸ਼ੁਰੂ ਹੋ ਕੇ ਗਿਆਨੀ ਜ਼ੈਲ ਸਿੰਘ ਮਾਰਕੀਟ, ਬੱਸ ਸਟੈਂਡ, ਦੇਵੀ ਵਾਲਾ ਰੋਡ, ਨੈਸ਼ਨਲ ਹਾਈਵੇ, ਸਿੱਖਾਂ ਵਾਲਾ ਰੋਡ ਅਤੇ ਗਊਸ਼ਾਲਾ ਤੋਂ ਹੁੰਦੀ ਵਾਪਸ ਮੰਦਰ ਪ੍ਰੇਮ ਨਗਰ ਵਿਖੇ ਸਮਾਪਤ ਹੋਈ।
ਇਸ ਸਬੰਧੀ ਹੈਪੀ ਪਬਲਿਕ ਸਕੂਲ ਵਿਚ ਐਡਵੋਕੇਟ ਅਵਤਾਰ ਕ੍ਰਿਸ਼ਨ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ ਅਤੇ ਵਿਸ਼ੇਸ਼ ਮਹਿਮਾਨ ਨਰਿੰਦਰ ਕੁਮਾਰ ਡਾਇਰੈਕਟਰ ਬਾਬਾ ਮਿਲਕ ਅਤੇ ਸੋਨੀ ਥਾਪਰ ਡਾਇਰੈਕਟਰ ਐੱਸ. ਐੱਮ. ਡੀ. ਇੰਸਟੀਚਿਊਸ਼ਨ ਕੋਟਕਪੂਰਾ ਸਨ।
ਇਸ ਸਮੇਂ ਸੁਨੀਤਾ ਗਰਗ, ਪ੍ਰਭਜੋਤ ਸਿੰਘ ਜੋਤੀ, ਪ੍ਰਿੰ. ਜੁਗਰਾਜ, ਅੰਤਰਰਾਸ਼ਟਰੀ ਖਿਡਾਰੀ ਚਰਨਜੀਤ ਕੌਰ, ਸੋਨੀ ਥਾਪਰ ਆਦਿ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਦੌਰਾਨ ਪ੍ਰੋ. ਮਨਮੋਹਨ ਕ੍ਰਿਸ਼ਨ, ਮੋਹਨ ਲਾਲ ਕਟਾਰੀਆ, ਸੰਦੀਪ ਕੁਮਾਰ ਭੰਡਾਰੀ, ਰਵਿੰਦਰ ਕੁਮਾਰ, ਸੋਮੀ, ਰਾਮ ਬਹਾਦਰ, ਤੇਜ ਪਾਲ, ਨਵੀਨ ਜੈਨ, ਦਰਸ਼ਨ ਸਿੰਘ, ਰਾਜ ਕੁਮਾਰ ਟੋਨੀ, ਗੁਰਮੀਤ ਸਿੰਘ ਜਲਾਲਾਬਾਦ, ਵਰਿੰਦਰ ਕਟਾਰੀਆ, ਸੋਨੂੰ ਕਟਾਰੀਆ, ਗੁਰਪ੍ਰੀਤ ਸਿੰਘ, ਰਾਮ ਕ੍ਰਿਸ਼ਨ ਕਟਾਰੀਆ, ਪ੍ਰਵੀਨ ਕੁਮਾਰ, ਵਿਕਰਮ ਸਿੰਘ ਆਦਿ ਮੌਜੂਦ ਸਨ। ਮੰਚ ਸੰਚਾਲਨ ਵਰਿੰਦਰ ਕਟਾਰੀਆ ਨੇ ਕੀਤਾ।


Related News