‘ਕੋਰੋਨਾ’ ਨੇ ਉਜਾੜਿਆ ਪਰਿਵਾਰ, ਪਹਿਲਾਂ ਪਿਤਾ ਦੀ ਮੌਤ, 48 ਘੰਟਿਆਂ ਬਾਅਦ ਮਾਂ ਨੇ ਵੀ ਤੋੜਿਆ ਦਮ
Tuesday, May 25, 2021 - 05:35 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪੰਜ ਬੱਚਿਆਂ ਦੇ ਪਿਤਾ ਦੀ ਪਹਿਲਾਂ ਤਾਂ ਕੋਰੋਨਾ ਨਾਲ ਮੌਤ ਹੋ ਗਈ। ਉਸਦੀ ਮੌਤ ਦਾ ਦੁੱਖ ਨਾ ਸਹਾਰਦਿਆਂ ਹੋਇਆ ਉਸਦੀ ਪਤਨੀ ਦੀ ਵੀ 48 ਘੰਟਿਆਂ ਬਾਅਦ ਮੌਤ ਹੋ ਗਈ। ਉਕਤ ਪਤੀ ਪਤਨੀ ਦੇ ਚਾਰ ਲੜਕੀਆਂ ਅਤੇ ਇਕ ਲੜਕਾ ਹੈ। ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਰਿਹਾ। ਹੁਣ ਇਨ੍ਹਾਂ ਛੋਟੇ ਬੱਚਿਆਂ ਨੂੰ ਇਹੀ ਡਰ ਸਤਾ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਆਪਣਾ ਢਿੱਡ ਭਰਨਗੇ। ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਪਰੋਂ ਦੀ ਘਰ ਵੀ ਆਪਣਾ ਨਹੀਂ। ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ। ਆਪਣੀ ਦੁਖ ਭਰੀ ਦਾਸਤਾਨ ਸੁਣਾਉਂਦਿਆਂ ਛੋਟੀ ਬੱਚੇ ਪੂਜਾ ਕੁਮਾਰ, ਲੱਛਮੀ ਕੁਮਾਰ ਅਤੇ ਭਾਰਤੀ ਕੁਮਾਰੀ ਨੇ ਦੱਸਿਆ ਕਿ ਸਾਡੇ ਪਿਤਾ ਅਰਜੁਨ ਚੌਧਰੀ ਬੀਮਾਰ ਹੋ ਗਏ। ਉਨ੍ਹਾਂ ਦੀ ਸ਼ੂਗਰ 484 ਹੋ ਗਈ ਸੀ। ਉਨ੍ਹਾਂ ਨੂੰ ਇਲਾਜ ਲਈ ਪਟਿਆਲਾ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਕਿਹਾ ਕਿ ਇਨ੍ਹਾਂ ਨੂੰ ਕੋਰੋਨਾ ਹੋ ਗਿਆ ਹੈ ਅਤੇ ਕੋਰੋਨਾ ਵਾਰਡ ਵਿਚ ਇਲਾਜ ਲਈ ਭਰਤੀ ਕਰ ਦਿੱਤਾ। ਦੋ ਦਿਨ ਬਾਅਦ ਹੀ 13 ਮਈ ਨੂੰ ਉਨ੍ਹਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੀ ਪਹਿਲੀ ਬਲੈਕ ਫੰਗਸ ਪੀੜਤ ਔਰਤ ਚੰਡੀਗੜ੍ਹ ਰੈਫਰ
ਆਪਣੇ ਪਤੀ ਦੀ ਮੌਤ ਦਾ ਦੁੱਖ ਨਾ ਸਹਾਰਦਿਆਂ ਹੋਇਆਂ ਮੇਰੀ ਮਾਤਾ ਧਨਮਤੀ ਦੇਵੀ ਦੀ ਵੀ 15 ਮਈ ਨੂੰ ਮੌਤ ਹੋ ਗਈ। ਅਸੀਂ ਪੰਜ ਭੈਣ ਭਰਾ ਹਾਂ। ਜਿਸ ਵਿਚ ਚਾਰ ਭੈਣਾਂ ਅਤੇ ਇਕ ਭਰਾ ਹੈ। ਭਰਾ ਨਸੀਬ ਕੁਮਾਰ ਨੇ ਕਿਹਾ ਕਿ ਮੈਂ ਵੀ ਬੇਰੋਜ਼ਗਾਰ ਹਾਂ। ਮੇਰੇ ਕੋਲ ਵੀ ਕੋਈ ਰੋਜ਼ਗਾਰ ਨਹੀਂ ਜੋ ਕਿ ਮੈਂ ਆਪਣੀਆਂ ਚਾਰ ਭੈਣਾਂ ਦਾ ਪਾਲਣ ਪੋਸ਼ਣ ਕਰ ਸਕਾਂ। ਮੇਰੇ ਪਿਤਾ ਮਜਦੂਰੀ ਕਰਦੇ ਹਨ। ਉਹ ਜਿਥੇ ਮਜਦੂਰੀ ਕਰਦੇ ਸਨ, ਮੈਂ ਵੀ ਉਥੇ ਹੀ ਮਜਦੂਰੀ ਕਰਾਂਗਾ ਅਤੇ ਆਪਣੀਆਂ ਭੈਣਾਂ ਦਾ ਪਾਲਣ ਪੋਸ਼ਣ ਕਰਨ ਦੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਦੇ ਵਾਰਡ ਦੇ ਕੌਂਸਲਰ ਜਗਰਾਜ ਸਿੰਘ ਪੰਡੋਰੀ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਨ੍ਹਾਂ ਬੇਸਹਾਰਾ ਬੱਚਿਆਂ ਦੀ ਪ੍ਰਸ਼ਾਸਨ ਮਦਦ ਕਰੇ ਅਤੇ ਇਨ੍ਹਾਂ ਬੱਚਿਆਂ ਨੂੰ ਰੋਜ਼਼ਗਾਰ ਵੀ ਦੇਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਅਸਾਨੀ ਨਾਲ ਜਿਉਂ ਸਕਣ।
ਇਹ ਵੀ ਪੜ੍ਹੋ : ਅਨਾਜ ਵੰਡ ਸਬੰਧੀ ਤਰੁਣ ਚੁਘ ਦੇ ਬਿਆਨ ਤੋਂ ਬਾਅਦ ਮੰਤਰੀ ਆਸ਼ੂ ਦਾ ਠੋਕਵਾਂ ਜਵਾਬ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ