ਪਹਿਲਾਂ ਧੀ ਬਣਾ ਘਰ ’ਚ ਲਿਆਇਆ ਅਤੇ ਫਿਰ ਬਣਾਇਆ ਉਸ ਨੂੰ ਹਵਸ ਦਾ ਸ਼ਿਕਾਰ

Friday, May 31, 2019 - 03:32 AM (IST)

ਪਹਿਲਾਂ ਧੀ ਬਣਾ ਘਰ ’ਚ ਲਿਆਇਆ ਅਤੇ ਫਿਰ ਬਣਾਇਆ ਉਸ ਨੂੰ ਹਵਸ ਦਾ ਸ਼ਿਕਾਰ

ਕਰਤਾਰਪੁਰ, (ਸਾਹਨੀ)- 12 ਸਾਲਾ 7ਵੀਂ ਦੀ ਵਿਦਿਆਰਥਣ ਨੂੰ ਆਪਣੀ ਬੇਟੀ ਬਣਾ ਕੇ ਰੱਖਣ ਵਾਲਾ ਇਕ ਦਿਨ ਖੁਦ ਹੀ ਹਵਸ ਦਾ ਸ਼ਿਕਾਰੀ ਬਣ ਗਿਆ ਅਤੇ ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਮਾਮਲਾ ਕਰੀਬ ਇਕ ਹਫਤਾ ਪੁਰਾਣਾ ਹੈ ਅਤੇ ਡਰੀ ਹੋਈ ਉਕਤ ਵਿਦਿਆਰਥਣ ਨੇ ਇਸ ਬਾਰੇ ਆਪਣੀ ਸਹੇਲੀ ਨਾਲ ਗੱਲ ਕੀਤੀ ਤਾਂ ਸਹੇਲੀ ਨੇ ਆਪਣੀ ਮਾਂ ਅਤੇ ਲਡ਼ਕੀ ਦੇ ਭਰਾ ਨੂੰ ਦੱਸਿਆ। ਪੁਲਸ ਨੇ ਵੀ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰ੍ਰਿਫਤਾਰ ਕਰ ਲਿਆ ਹੈ।

ਵਰਣਨਯੋਗ ਹੈ ਕਿ ਲਡ਼ਕੀ ਦੇ ਮਾਤਾ-ਪਿਤਾ ਦਾ ਕਰੀਬ 5 ਸਾਲ ਪਹਿਲਾਂ ਦਿਹਾਂਤ ਹੋ ਚੁੱਕਾ ਹੈ। ਇਸ ਸਬਧੀ ਥਾਣਾ ਮੁਖੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਪੀੜਤਾ 7ਵੀਂ ਕਲਾਸ ਦੀ ਵਿਦਿਆਰਥਣ ਹੈ, ਕਰੀਬ 5 ਸਾਲ ਪਹਿਲਾਂ ਮਾਤਾ-ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਆਪਣੇ ਭਰਾ ਨਾਲ ਆਪਣੇ ਚਾਚੇ ਕੋਲ ਰਹਿੰਦੀ ਸੀ ਅਤੇ ਕਰੀਬ 6 ਮਹੀਨੇ ਪਹਿਲਾਂ ਉਹ ਚੰਦਨ ਨਗਰ ਵਿਖੇ ਸਰਬਜੀਤ ਸਿੰਘ ਉਰਫ ਸਾਹਬੀ ਕੋਲ ਕਿਰਾਏ ’ਤੇ ਰਹਿਣ ਲੱਗੇ ਸਨ। ਉਸੇ ਮਕਾਨ ਵਿਚ ਇਕ ਹੋਰ ਵਿਅਕਤੀ ਜਗਪ੍ਰੀਤ ਸਿੰਘ ਉਰਫ ਜੱਗੀ ਉਰਫ ਗੋਪੀ ਪੁੱਤਰ ਗੁਰਦੀਪ ਸਿੰਘ ਵਾਸੀ ਨਵਾਂ ਪਿੰਡ ਲਾਹਬਰ ਜ਼ਿਲਾ ਗੁਰਦਾਸਪੁਰ ਵੀ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਜਗਪ੍ਰੀਤ ਸਿੰਘ ਨੇ ਮੈਨੂੰ ਧੀ ਬਣਾਇਆ ਹੋਇਆ ਸੀ। ਉਸਨੇ ਦੱਸਿਆ ਕਿ 20-21 ਮਈ ਦੀ ਰਾਤ ਉਹ ਆਪਣੇ ਘਰ ਦੇ ਵੇਹਡ਼ੇ ਵਿਚ ਸੌਂ ਰਹੀ ਸੀ ਕਿ ਜਗਪ੍ਰੀਤ ਸਿੰਘ ਨੇ ਜਬਰ-ਜ਼ਨਾਹ ਕੀਤਾ ਅਤੇ ਫਿਰ ਮੈਨੂੰ ਬਹੁਤ ਡਰਾਇਆ ਧਮਕਾਇਆ ਸੀ। ਇਸੇ ਦੌਰਾਨ ਕੁਝ ਦਿਨ ਬਾਅਦ 27 ਮਈ ਨੂੰ ਮੈਂ ਆਪਣੇ ਨਾਲ ਬੀਤੀ ਘਟਨਾ ਬਾਰੇ ਆਪਣੀ ਇਕ ਸਹੇਲੀ ਨੂੰ ਦੱਸਿਆ ਤੇ ਉਸਨੇ ਆਪਣੀ ਮਾਂ ਅਤੇ ਮੇਰੇ ਭਰਾ ਨੂੰ ਸਾਰੀ ਗੱਲ ਦੱਸੀ । ਥਾਣਾ ਮੁਖੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਲਡ਼ਕੀ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਦਾਲਤ ਵਿਚ ਪੇਸ਼ ਕਰ ਕੇ ਜੇਲ ਵੀ ਭੇਜ ਦਿੱਤਾ ਗਿਆ। ਇਸ ਸਬੰਧੀ ਸਬ-ਇੰਸਪੈਕਟਰ ਸੀਮਾ ਨੇ ਦੱਸਿਆ ਕਿ ਲਡ਼ਕੀ ਦਾ ਮੈਡੀਕਲ ਕਰਵਾ ਕੇ ਲਡ਼ਕੀ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।


author

Bharat Thapa

Content Editor

Related News