ਦੁਰਗਾ ਅਸ਼ਟਮੀ ’ਤੇ ਮੰਦਰ ਮਾਤਾ ਜੱਜਲ ਵਾਲੀ ’ਚ ਜਗਰਾਤਾ ਆਯੋਜਿਤ
Monday, Apr 15, 2019 - 03:55 AM (IST)

ਫਿਰੋਜ਼ਪੁਰ (ਆਵਲਾ)-ਦੁਰਗਾ ਅਸ਼ਟਮੀ ਅਤੇ ਨਰਾਤਿਆਂ ਸਬੰਧੀ ਪ੍ਰਾਚੀਨ ਮੰਦਰ ਮਾਤਾ ਜੱਜਲ ਵਾਲੀ ’ਚ ਵਿਸ਼ਾਲ ਜਗਰਾਤਾ ਕਰਵਾਇਆ ਗਿਆ। ਜਗਰਾਤੇ ਦਾ ਪ੍ਰਸਾਰਣ ਵੱਡੀਆਂ ਐੱਲ.ਈ.ਡੀ. ’ਤੇ ਦਿਖਾਇਆ ਗਿਆ। ਇਸ ਦੌਰਾਨ ਮਾਂ ਦੇ ਦਰਬਾਰ ਨੂੰ ਫੁੱਲਾਂ ਨਾਲ ਸਜਾਇਆ ਗਿਆ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪ੍ਰਧਾਨ ਸੁਭਾਸ਼ ਗੱਖਡ਼, ਵਾਈਸ ਪ੍ਰਧਾਨ ਰਵੀ ਸ਼ਰਮਾ ਨੇ ਦੱਸਿਆ ਕਿ ਇਸ ਮੰਦਰ ਦੀ ਬਹੁਤ ਮਹਾਨਤਾ ਹੈ ਅਤੇ ਇਥੇ ਦੂਰ-ਦੂਰ ਤੋਂ ਲੋਕ ਮੱਥਾ ਟੇਕਣ ਲਈ ਆਉਂਦੇ ਹਨ। ਜਗਰਾਤੇ ਵਿਚ ਸ਼ਾਹ ਭੈਣਾਂ ਤੇ ਮਿਸਟਰ ਵਿੱਕੀ ਐਂਡ ਪਾਰਟੀ ਨੇ ਮਾਂ ਦੇ ਭਜਨ ਗਾ ਕੇ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਪ੍ਰਧਾਨ ਸੁਭਾਸ਼ ਗੱਖਡ਼ ਨੇ ਦੱਸਿਆ ਕਿ ਜਗਰਾਤੇ ਵਿਚ ਸ਼ਾਮਲ ਹੋਣ ਵਾਲੀ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਜਗਰਾਤੇ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਕੀਤੀ ਗਈ ਤੇ ਮੰਦਰ ਦੀ ਭਜਨ ਮੰਡਲੀ ਨੇ ਭੇਟਾਂ ਪੇਸ਼ ਕੀਤੀਆਂ। ਜਗਰਾਤੇ ਦੀ ਸਮਾਪਤੀ ਤਾਰਾ ਰਾਣੀ ਦੀ ਕਥਾ ਨਾਲ ਹੋਈ। ਇਸ ਉਪਰੰਤ ਸ਼ਹਿਰ ਦੀ ਸੁੱਖ ਸ਼ਾਂਤੀ ਲਈ ਮੰਦਰ ’ਚ ਹਵਨ-ਯੱਗ ਕੀਤਾ ਗਿਆ। ਇਸ ਮੌਕੇ ਪੰਡਤ ਜਗਤ ਰਾਮ, ਸੋਨੂੰ ਪੰਡਤ, ਲਵੀ ਨਰੂਲਾ, ਵਿਜੇ ਨਰੂਲਾ, ਰਾਜ ਮੋਂਗਾ, ਮਦਨ ਮੋਹਨ ਕੰਧਾਰੀ ਆਦਿ ਮੌਜੂਦ ਸਨ। ਜਗਰਾਤੇ ਦੌਰਾਨ ਭੇਟਾਂ ਗਾਉਂਦੀਆਂ ਭੈਣਾਂ ਤੇ ਮੌਜੂਦ ਸੰਗਤ।