ਪੰਜਾਬ ਸਟੂਡੈਂਟਸ ਯੂਨੀਅਨ ’ਚ ਹੋਈਆਂ ਵਿਚਾਰਾਂ

03/26/2019 4:30:06 AM

ਫਿਰੋਜ਼ਪੁਰ (ਨਾਗਪਾਲ, ਲੀਲਾਧਰ)–ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਐੱਮ. ਆਰ. ਕਾਲਜ ਵਿਵਾਦ ਤੋਂ ਬਾਅਦ ਵਿਦਿਆਰਥੀਆਂ ਵਿਰੁੱਧ ਦਰਜ ਮੁਕੱਦਮੇ ਰੱਦ ਕਰਵਾਉਣ ਲਈ 27 ਮਾਰਚ ਨੂੰ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਬਾਰੇ ਯੂਨੀਅਨ ਵੱਲੋਂ ਪਿੰਡ ਰਾਮ ਸਿੰਘ ਭੈਣੀ, ਸੈਦੇ ਕੇ ਹਿਠਾਡ਼ ਅਤੇ ਮੋਜਮ ਵਿਖੇ ਮੀਟਿੰਗਾਂ ਕਰ ਕੇ ਲੋਕਾਂ ਨੂੰ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਗਿਆ। ਮੀਟਿੰਗ ’ਚ ਜ਼ਿਲਾ ਪ੍ਰਧਾਨ ਧੀਰਜ ਕੁਮਾਰ ਨੇ ਕਿਹਾ ਕਿ ਕਾਲਜ ਪ੍ਰਿੰਸੀਪਲ ਵੱਲੋਂ ਵਿਦਿਆਰਥੀ ਆਗੂਆਂ ’ਤੇ ਨਾਜਾਇਜ਼ ਪਰਚੇ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਦਰਜ ਕਰਵਾਏ ਗਏ ਹਨ। ਕਾਲਜ ’ਚ ਦਲਿਤ ਵਿਦਿਆਰਥੀਆਂ ਦੀਆਂ ਫੀਸਾਂ ਮੁਆਫ ਹੋਣ ਦੇ ਬਾਵਜੂਦ ਕਾਲਜ ਪ੍ਰੋਫੈਸਰ ਦਲਿਤ ਵਿਦਿਆਰਥੀਆਂ ਨੂੰ ਜਲੀਲ ਕਰ ਕੇ ਕਾਲਜ ’ਚੋਂ ਕੱਢ ਰਹੇ ਸਨ ਅਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਕਾਲਜ ਦਾ ਮਾਹੌਲ ਪਡ਼੍ਹਾਈ ਤੋਂ ਹੱਟਾ ਕੇ ਵਿਵਾਦ ਵੱਲ ਧੱਕਿਆ ਜਾ ਰਿਹਾ ਹੈ। ਇਸ ਮੌਕੇ ਪੀ. ਐੱਸ. ਯੂ. ਦੇ ਜ਼ਿਲਾ ਸਕੱਤਰ ਕਿਰਨ ਆਜ਼ਾਦ ਅਤੇ ਸੁਲਤਾਨ ਸਿੰਘ ਨੇ ਮੰਗ ਕਰਦਿਆਂ ਕਿਹਾ ਕਿ ਵਿਦਿਆਰਥੀ ਆਗੂਆਂ ’ਤੇ ਹੋਏ ਨਾਜਾਇਜ਼ ਪਰਚੇ ਤੁਰੰਤ ਰੱਦ ਕੀਤੇ ਜਾਣ। ਇਸ ਸਮੇਂ ਜਸਵੀਰ ਸਿੰਘ, ਜੈਮਲ ਸਿੰਘ, ਸੁਖਚੈਨ ਸਿੰਘ, ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

Related News