''ਕੋਰੋਨਾ'' ਸਬੰਧੀ ਪਿੰਡ ''ਚ ਲਾਏ ਨਾਕੇ ਦੌਰਾਨ ਚੱਲੀਆਂ ਗੋਲੀਆਂ, ਲੋਕਾਂ ''ਚ ਦਹਿਸ਼ਤ ਦਾ ਮਾਹੌਲ

Friday, Mar 27, 2020 - 08:44 AM (IST)

''ਕੋਰੋਨਾ'' ਸਬੰਧੀ ਪਿੰਡ ''ਚ ਲਾਏ ਨਾਕੇ ਦੌਰਾਨ ਚੱਲੀਆਂ ਗੋਲੀਆਂ, ਲੋਕਾਂ ''ਚ ਦਹਿਸ਼ਤ ਦਾ ਮਾਹੌਲ

ਪਠਾਨਕੋਟ (ਕੰਵਲ) : ਪਠਾਨਕੋਟ ਦੇ ਜੰਡਵਾਲ ਪਿੰਡ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਪਿੰਡ ਦੇ ਲੋਕਾਂ ਵਲੋਂ ਬਣਾਏ ਬੈਰੀਅਰ 'ਤੇ ਬਾਈਕ ਸਵਾਰ 3 ਨੌਜਵਾਨਾਂ ਨੂੰ ਰੋਕਣ 'ਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦੌਰਾਨ ਇਕ ਵਿਅਕਤੀ ਜ਼ਖਮੀਂ ਹੋ ਗਿਆ, ਜਦੋਂ ਕਿ ਲੋਕਾਂ ਨੇ ਹਿੰਮਤ ਕਰਕੇ ਤਿੰਨਾਂ ਨੌਜਵਾਨਾਂ ਨੂੰ ਦਬੋਚ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ ਗੋਲੀ ਲੱਗਣ ਨਾਲ ਜ਼ਖਮੀਂ ਹੋਏ ਪਵਨ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਗ੍ਰਾਮ ਪੰਚਾਇਤ ਜੰਡਵਾਲ ਵਲੋਂ ਸਭ ਦੀ ਸਹਿਮਤੀ ਨਾਲ ਪਿੰਡ ਦੇ ਮੁੱਖ ਗੇਟ 'ਤੇ 6-7 ਲੋਕਾਂ ਨੇ ਵਿਸ਼ੇਸ਼ ਨਾਕਾ ਲਾਇਆ ਸੀ, ਤਾਂ ਜੋ ਕਿਸੇ ਵੀ ਬਾਹਰੀ ਵਿਅਕਤੀ ਨੂੰ ਪਿੰਡ 'ਚ ਆਉਣ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ : ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਸੰਵੇਦਨਸ਼ੀਲਤਾ ਵਰਤੇ ਪੁਲਸ : ਕੈਪਟਨ

ਇਸ ਦੌਰਾਨ ਬਾਈਕ ਸਵਾਰ 3 ਨੌਜਵਾਨ ਨਾਕੇ 'ਤੇ ਆਏ, ਜਿਨ੍ਹਾਂ ਨੇ ਮਾਸਕ ਪਾਏ ਹੋਏ ਸਨ। ਜਦੋਂ ਪਿੰਡ ਵਾਲਿਆਂ ਨੂੰ ਉਕਤ ਨੌਜਵਾਨ ਸ਼ੱਕੀ ਲੱਗੇ ਤਾਂ ਉਨ੍ਹਾਂ ਕੋਲੋਂ ਪੁੱਛਿਗੱਛ ਕੀਤੀ ਗਈ। ਇੰਨੇ 'ਚ ਇਕ ਨੌਜਵਾਨ ਨੇ ਆਪਣੀ ਜੇਬ 'ਚੋਂ ਪਿਸਤੌਲ ਕੱਢ ਕੇ ਨਾਕੇ 'ਤੇ ਤਾਇਨਾਤ ਜੱਸਾ ਸਿੰਘ ਦੇ ਪੈਰ 'ਤੇ ਗੋਲੀ ਚਲਾ ਦਿੱਤੀ। ਉਕਤ ਨੌਜਵਾਨ ਨੇ ਕੁੱਲ 3 ਫਾਇਰ ਕੀਤੇ, ਜਿਨ੍ਹਾਂ 'ਚੋਂ ਇੱਕ ਗੋਲੀ ਪਵਨ ਕੁਮਾਰ ਪੁੱਤਰ ਕਰਮ ਚੰਦ ਦੀ ਬਾਂਹ 'ਤੇ ਲੱਗ ਗਈ ਪਰ ਤਿੰਨ੍ਹਾਂ ਨੌਜਵਾਨਾਂ ਨੂੰ ਰੋਕ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਦੁੱਧ, ਦਵਾਈਆਂ ਤੇ ਕਰਿਆਨਾ ਸਮਾਨ ਦੀ ਹੋਵੇਗੀ ਹੋਮ ਡਿਲੀਵਰੀ, ਸੰਪਰਕ ਨੰਬਰਾਂ ਦੀ ਸੂਚੀ ਜਾਰੀ

ਇਸ ਬਾਰੇ ਪਿੰਡ ਦੇ ਸਰਪੰਚ ਸੰਤੋਖ ਰਾਜ ਨੇ ਦੱਸਿਆ ਕਿ ਪੁਲਸ ਨੇ ਤਿੰਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਕਤ ਨੌਜਵਾਨ ਪਿੰਡ ਬਘਾਰ ਦੇ ਇਕ ਘਰ 'ਚ ਕਿਰਾਏ 'ਤੇ ਰਹਿੰਦੇ ਹਨ, ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ। ਇਸ ਦੀ ਸੂਚਨਾ ਪਿੰਡ ਬਘਾਰ ਦੇ ਸਰਪੰਚ ਜਗਦੀਸ਼ ਰਾਜ ਨੂੰ ਵੀ ਦੇ ਦਿੱਤੀ ਗਈ ਹੈ। ਫਿਲਹਾਲ ਪੁਲਸ ਦੀ ਜਾਂਚ 'ਚ ਲੱਗੀ ਹੋਈ ਹੈ ਕਿ ਕਿਤੇ ਉਕਤ ਨੌਜਵਾਨਾਂ ਦਾ ਸਬੰਧ ਕਿਸੇ ਤਰ੍ਹਾਂ ਦੀ ਅੱਤਵਾਦੀ ਗਤੀਵਿਧੀ ਨਾਲ ਤਾਂ ਨਹੀਂ ਹੈ। ਖੁਫੀਆ ਏਜੰਸੀਆਂ ਵਲੋਂ ਵੀ ਉਕਤ ਨੌਜਵਾਨਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।

 


author

Babita

Content Editor

Related News