ਪੁਲਸ ਥਾਣਾ ਮਖੂ ਨੇੜੇ ਅੰਨ੍ਹੇਵਾਹ ਫਾਇਰਿੰਗ, ਇਕ ਰਾਹਗੀਰ ਗੰਭੀਰ ਜ਼ਖ਼ਮੀ

Saturday, Sep 03, 2022 - 10:25 PM (IST)

ਪੁਲਸ ਥਾਣਾ ਮਖੂ ਨੇੜੇ ਅੰਨ੍ਹੇਵਾਹ ਫਾਇਰਿੰਗ, ਇਕ ਰਾਹਗੀਰ ਗੰਭੀਰ ਜ਼ਖ਼ਮੀ

ਮਖੂ (ਵਾਹੀ) : ਹੁਣੇ-ਹੁਣੇ ਗੈਂਗਵਾਰ ਦੀ ਵੱਡੀ ਵਾਰਦਾਤ 'ਚ ਪੁਲਸ ਥਾਣਾ ਮਖੂ ਦੇ ਬਿਲਕੁਲ ਨਜ਼ਦੀਕ ਅੰਨ੍ਹੇਵਾਹ ਫਾਇਰਿੰਗ ਹੋਈ, ਜਿਸ ਵਿੱਚ ਇਕ ਰਾਹਗੀਰ ਅਮਿਤ ਪੁੱਤਰ ਗੁਰਦੇਵ ਸਿੰਘ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਲੁਧਿਆਣਾ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਕਾਰ 'ਤੇ ਹਮਲਾ ਹੋਇਆ, ਉਹ ਜ਼ੀਰਾ ਦੀ ਐੱਸ.ਐੱਚ.ਓ. ਦੀਪਕਾ ਕੰਬੋਜ ਦੇ ਗੰਨਮੈਨ ਦੀ ਹੈ। ਪੁਲਸ ਥਾਣਾ ਮਖੂ ਦੇ ਸਾਹਮਣੇ ਹੋਈ ਇਸ ਵਾਰਦਾਤ ਕਾਰਨ ਸ਼ਹਿਰ ਵਾਸੀਆਂ 'ਚ ਸਹਿਮ ਦਾ ਮਾਹੌਲ ਹੈ। ਥਾਣੇ ਨੇੜੇ ਬੇਖੌਫ ਹੋ ਕੇ ਅੰਨ੍ਹੇਵਾਹ ਫਾਇਰਿੰਗ ਵਿੱਚ ਦਰਜਨਾਂ ਗੋਲੀਆਂ ਚਲਾਉਣੀਆਂ ਪੰਜਾਬ ਦੇ ਖ਼ਰਾਬ ਹਾਲਾਤ ਦੀ ਤਸਵੀਰ ਬਿਆਨ ਕਰਦੀ ਹੈ। ਡੀ.ਐੱਸ.ਪੀ. ਜ਼ੀਰਾ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ ਮਾਮਲਿਆਂ 'ਚ ਗਿਰਾਵਟ, 81 ਪਾਜ਼ੇਟਿਵ, 2 ਦੀ ਮੌਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News