ਅੰਮ੍ਰਿਤਸਰ ''ਚ ਵਾਪਰੀ ਗੈਂਗਵਾਰ ਦੀ ਘਟਨਾ, ਗੈਂਗਸਟਰ ਦੇ ਪੁਲਸੀਏ ਪਿਤਾ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ (ਤਸਵੀਰਾਂ)

Thursday, Oct 05, 2017 - 07:21 PM (IST)

ਅੰਮ੍ਰਿਤਸਰ ''ਚ ਵਾਪਰੀ ਗੈਂਗਵਾਰ ਦੀ ਘਟਨਾ, ਗੈਂਗਸਟਰ ਦੇ ਪੁਲਸੀਏ ਪਿਤਾ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ  (ਤਸਵੀਰਾਂ)

ਅੰਮ੍ਰਿਤਸਰ (ਸੁਮਿਤ)— ਇਥੋਂ ਦੇ ਮਜੀਠਾ  'ਚ ਉਸ  ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸ਼ਰੇਆਮ ਗੈਂਗਸਟਰ ਸ਼ੁੱਭਮ ਦੇ ਪਿਤਾ ਬਲਜਿੰਦਰ ਸਿੰਘ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਬਲਜਿੰਦਰ ਪੰਜਾਬ ਪੁਲਸ 'ਚ ਤਾਇਨਾਤ ਸੀ। ਇਹ ਵਾਰਦਾਤ ਬੀਤੀ ਸ਼ਾਮ ਨੂੰ ਵਾਪਰੀ। ਦਰਅਸਲ ਬਲਜਿੰਦਰ ਸਿੰਘ ਉਰਫ ਕਾਲੂ ਪੁਲਸੀਆ ਦੇ ਬੇਟੇ ਸ਼ੁੱਭਮ ਦੀ ਸਿਮਰਨ ਨਾਂ ਦੇ ਗੈਂਗਸਟਰਾਂ ਨਾਲ ਪੁਰਾਣੀ ਰੰਜਿਸ਼ ਸੀ। ਜਿਸ ਦੇ ਤਹਿਤ ਸ਼ੁੱਭਮ ਨੇ ਕੁਝ ਦਿਨ ਪਹਿਲਾਂ ਸਿਮਰਨ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਦੋਂ ਤੋਂ ਉਹ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਕਈ ਵਾਰ ਕਾਂਸਟੇਬਲ ਬਲਜਿੰਦਰ ਸਿੰਘ ਨੂੰ ਆਪਣੇ ਨਿਸ਼ਾਨੇ 'ਤੇ ਲੈ ਰਿਹਾ ਸੀ। ਇਹ ਹੀ ਨਹੀਂ ਇਸ ਤੋਂ ਬਾਅਦ ਸ਼ੁੱਭਮ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਅੱਜ ਤੋਂ ਇਕ ਮਹੀਨਾ ਪਹਿਲਾਂ ਫਿਲਮੀ ਸਟਾਈਲ 'ਚ ਕਪੂਰਥਲਾ ਤੋਂ ਅੰਮ੍ਰਿਤਸਰ 'ਚ ਪੇਸ਼ੀ ਦੌਰਾਨ ਆਉਂਦੇ ਸਮੇਂ ਆਪਣੇ ਸਾਥੀਆਂ ਦੀ ਮਦਦ ਨਾਲ ਪੁਲਸ ਨੂੰ ਗੋਲੀ ਮਾਰ ਕੇ ਉਹ ਫਰਾਰ ਹੋ ਗਿਆ ਸੀ। ਇਸੇ ਦੌਰਾਨ ਕੁਝ ਦਿਨਾਂ ਤੋਂ ਇਨ੍ਹਾਂ ਦੀ ਆਪਸ 'ਚ ਰਜਿੰਸ਼ ਚੱਲ ਰਹੀ ਸੀ।  

PunjabKesariਇਸੇ ਰੰਜਿਸ਼ ਦੇ ਕਰਕੇ ਹੀ ਬੀਤੀ ਸ਼ਾਮ ਨੂੰ ਗੈਂਗਸਟਰ ਸ਼ੁੱਭਮ ਦੇ ਪਿਤਾ ਬਲਜਿੰਦਰ ਸਿੰਘ ਦੀ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਨਾਲ ਲੱਗਦੇ ਇਲਾਕੇ ਗੋਪਾਲ ਨਗਰ ਦੀ ਗਲੀ ਨੰਬਰ 3 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਲਜਿੰਦਰ ਇਥੇ ਕਿਸੇ ਕੰਮ ਦੇ ਸਿਲਸਿਲੇ 'ਚ ਆਪਣੇ ਮੋਟਰਸਾਈਕਲ 'ਤੇ ਆਇਆ ਸੀ ਕਿ ਇਸੇ ਦੌਰਾਨ ਅਣਪਛਾਤੇ ਨੌਜਵਾਨਾਂ ਵੱਲੋਂ ਉਸ 'ਤੇ ਅੰਨ੍ਹੇਵਾਹ ਗੋਲੀਆਂ ਵਰਾਈਆਂ ਗਈਆਂ। ਉਥੇ ਹੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ 'ਚ ਭੇਜਿਆ। ਐੱਸ. ਐੱਸ. ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਬਲਜਿੰਦਰ ਇਕ ਪੁਲਸ ਕਰਮਚਾਰੀ ਸੀ ਅਤੇ ਉਸ ਦਾ ਬੇਟਾ ਸ਼ੁੱਭਮ ਹੈ, ਜੋਕਿ ਇਕ ਗੈਂਗਸਟਰ ਹੈ ਅਤੇ ਉਹ ਕਾਫੀ ਵਾਰਦਾਤਾਂ 'ਚ ਸ਼ਾਮਲ ਰਿਹਾ ਹੈ। ਇਸ ਮਾਮਲੇ 'ਚ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਨਾਲ ਹੀ ਬਲਜਿੰਦਰ ਸਿੰਘ ਦਾ ਬੇਟਾ ਪੁਲਸ ਨੂੰ ਵਾਂਟੇਡ ਹੈ।


Related News