ਜ਼ੀਰਕਪੁਰ ਦੇ ਹੋਟਲ 'ਚ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਪੂਲ ਪਾਰਟੀ 'ਚ ਹੋ ਗਿਆ ਖ਼ੂਨ-ਖ਼ਰਾਬਾ

Monday, May 22, 2023 - 03:39 PM (IST)

ਜ਼ੀਰਕਪੁਰ ਦੇ ਹੋਟਲ 'ਚ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਪੂਲ ਪਾਰਟੀ 'ਚ ਹੋ ਗਿਆ ਖ਼ੂਨ-ਖ਼ਰਾਬਾ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਦੇ ਅੰਬਾਲਾ ਰੋਡ 'ਤੇ ਸਥਿਤ ਇਕ ਹੋਟਲ ਵਿਖੇ ਦੇਰ ਰਾਤ ਪੂਲ ਪਾਰਟੀ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਘਟਨਾ ਰਾਤ ਕਰੀਬ 12 ਵਜੇ ਵਾਪਰੀ। ਇਸ ਘਟਨਾ ਦੌਰਾਨ 2 ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਇੱਕ ਦਾ ਜੀ. ਐੱਮ. ਸੀ. ਐੱਚ-32 'ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਜ਼ੀਰਕਪੁਰ ਦੇ ਉਕਤ ਹੋਟਲ 'ਚ ਕੁੱਝ ਨੌਜਵਾਨਾਂ ਵੱਲੋਂ ਪੂਲ ਪਾਰਟੀ ਕੀਤੀ ਜਾ ਰਹੀ ਸੀ। ਇਸ ਦੌਰਾਨ ਕੁੱਝ ਨੌਜਵਾਨਾਂ ਨੇ ਕੁੜੀਆਂ 'ਤੇ ਨੋਟਾਂ ਦੀਆਂ ਗੱਦੀਆਂ ਸੁੱਟੀਆਂ ਅਤੇ ਨਾਲ ਹੀ ਨੌਜਵਾਨ ਔਰਤਾਂ ਦੀ ਵੀਡੀਓ ਬਣਾ ਰਹੇ ਸਨ। ਇਸ ਤੋਂ ਬਾਅਦ ਇਕ ਔਰਤ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਉਕਤ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ।

ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਕਾਰ ਨੌਜਵਾਨਾਂ 'ਤੇ ਕਾਲ ਬਣ ਕੇ ਚੜ੍ਹੀ, ਭਿਆਨਕ ਮੰਜ਼ਰ ਦੇਖਣ ਵਾਲਿਆਂ ਦੇ ਦਹਿਲ ਗਏ ਦਿਲ (ਤਸਵੀਰਾਂ)

ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਪਹਿਲਾਂ ਉਕਤ ਲੋਕਾਂ 'ਤੇ ਹਮਲਾ ਕੀਤਾ ਪਰ ਰਿਸ਼ਤੇਦਾਰਾਂ ਨੇ ਕਿਸੇ ਤਰ੍ਹਾਂ ਨਾਲ ਜਾਨ ਬਚਾਈ। ਇਸ ਤੋਂ ਬਾਅਦ ਉਹ ਹੋਟਲ ਤੋਂ ਬਾਹਰ ਆ ਗਏ। ਪਤਾ ਲੱਗਾ ਹੈ ਕਿ ਹਮਲਾਵਰਾਂ ਨੇ ਹੋਟਲ ਦੇ ਬਾਹਰ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਪਿਸਤੌਲ ਨਾਲ 4-5 ਗੋਲੀਆਂ ਚਲਾਈਆਂ। ਇਹ ਵੀ ਦੱਸਣਯੋਗ ਹੈ ਕਿ ਜੋ ਔਰਤਾਂ ਦੇ ਉੱਪਰ ਨੋਟ ਸੁੱਟੇ ਜਾ ਰਹੇ ਸਨ, ਉਹ ਜਾਅਲੀ ਸਨ। ਜਦੋਂ ਹੋਟਲ ਮਾਲਕ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦਾ ਕਹਿਣਾ ਸੀ ਇਸ ਪੂਲ ਪਾਰਟੀ ਨਾਲ ਉਨ੍ਹਾਂ ਦਾ ਕੋਈ ਵੀ ਸੰਬੰਧ ਨਹੀਂ ਹੈ ਅਤੇ ਨਾ ਹੀ ਮੈਨਜਮੈਂਟ ਦੀ ਇਸ 'ਚ ਕੋਈ ਭੂਮਿਕਾ ਹੈ। ਫਿਲਹਾਲ ਘਟਨਾ ਵਾਲੀ ਥਾਂ 'ਤੇ ਪੁੱਜੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : CM ਮਾਨ ਦਾ ਚਰਨਜੀਤ ਚੰਨੀ 'ਤੇ ਤਿੱਖਾ ਨਿਸ਼ਾਨਾ, Live ਹੋ ਕੇ ਲਾਏ ਗੰਭੀਰ ਦੋਸ਼

ਇਸ ਮਾਮਲੇ 'ਚ 8 ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ, ਜਿਨ੍ਹਾਂ 'ਚ ਸੰਦੀਪ ਸਿੰਘ ਪੁੱਤਰ ਅੰਗਰੇਜ ਸਿੰਘ ਬਠਿੰਡਾ, ਸਰਪ੍ਰੀਤ ਸਿੰਘ, ਅਮਰ ਸਿੰਘ ਲੁਧਿਆਣਾ, ਸਹਿਜਪ੍ਰੀਤ ਸਿੰਘ ਪੁੱਤਰ ਪੁਸ਼ਪਿੰਦਰ ਸਿੰਘ ਮਲਕਪੁਰ ਖੰਨਾ, ਸਿਮਰਨਜੀਤ ਸਿੰਘ ਮੋਹਾਲੀ, ਬਿਕਰਮਜੀਤ ਸਿੰਘ ਵਿੱਕੀ ਵਿਦੇਸ਼ਾਂ ਸ਼ੇਰਪੁਰ ਤੋਂ ਇਲਾਵਾ ਪਰਮਜੀਤ ਸਿੰਘ ਟਿੰਕੂ ਮਾਲੇਰਕੋਟਲਾ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਇਨ੍ਹਾਂ 'ਚੋਂ 4 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਬਾਕੀ ਮੌਕੇ ਵਾਰਦਾਤ ਤੋਂ ਫ਼ਰਾਰ ਦੱਸੇ ਜਾ ਰਹੇ ਹਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News