ਟਾਂਡਾ ਦੇ ਪਿੰਡ 'ਚ ਕਰਫਿਊ ਦੌਰਾਨ ਖੌਫਨਾਕ ਵਾਰਦਾਤ, ਠੀਕਰੀ ਪਹਿਰੇ ਦੌਰਾਨ ਚੱਲੀਆਂ ਗੋਲੀਆਂ

Tuesday, Apr 07, 2020 - 11:42 AM (IST)

ਟਾਂਡਾ ਦੇ ਪਿੰਡ 'ਚ ਕਰਫਿਊ ਦੌਰਾਨ ਖੌਫਨਾਕ ਵਾਰਦਾਤ, ਠੀਕਰੀ ਪਹਿਰੇ ਦੌਰਾਨ ਚੱਲੀਆਂ ਗੋਲੀਆਂ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ) : ਪੂਰੀ ਦੁਨੀਆ 'ਚ ਤਬਾਹੀ ਫੈਲਾਉਣ ਵਾਲੇ ਕੋਰੋਨਾ ਵਾਇਰਸ ਕਾਰਨ ਪੂਰੇ ਪੰਜਾਬ 'ਚ ਇਸ ਸਮੇਂ ਕਰਫਿਊ ਲੱਗਾ ਹੋਇਆ ਹੈ। ਉੱਥੇ ਹੀ ਪੰਜਾਬ ਦੇ ਕਈ ਪਿੰਡਾਂ 'ਚ ਲੋਕਾਂ ਵਲੋਂ ਖੁਦ ਹੀ ਠੀਕਰੀ ਪਹਿਰੇ ਲਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੇ ਪਿੰਡ 'ਚ ਕੋਈ ਬਾਹਰਲਾ ਵਿਅਕਤੀ ਨਾ ਆ ਸਕੇ।

PunjabKesari

ਇਸ ਦੇ ਮੱਦੇਨਜ਼ਰ ਹੀ ਟਾਂਡਾ ਦੇ ਪਿੰਡ ਕੰਧਾਲਾ ਜੱਟਾਂ ਵਿਖੇ ਵੀ ਬੀਤੀ ਰਾਤ ਤਿੰਨ ਵਜੇ ਠੀਕਰੀ ਪਹਿਰਾ ਲਾਇਆ ਗਿਆ ਸੀ ਪਰ ਇਸ ਦੌਰਾਨ ਜਦੋਂ ਇਕ ਵਿਅਕਤੀ ਨੂੰ ਪਹਿਰੇ 'ਤੇ ਰੋਕਿਆ ਗਿਆ ਤਾਂ ਉਸ ਵਿਅਕਤੀ ਨੇ ਪਹਿਰਾ ਦੇ ਰਹੇ 2 ਨੌਜਵਾਨਾਂ 'ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਦੀ ਪਛਾਣ ਚੰਦਨਦੀਪ ਸਿੰਘ, ਪੁੱਤਰ ਦਵਿੰਦਰ ਸਿੰਘ ਅਤੇ ਮਨਦੀਪ ਸਿੰਘ, ਪੁੱਤਰ ਦਰਸ਼ਨ ਸਿੰਘ ਦੇ ਤੌਰ 'ਤੇ ਕੀਤੀ ਗਈ ਹੈ। ਦੋਹਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari
 


author

Babita

Content Editor

Related News