ਹਵਾਈ ਫਾਇਰ ਕਰਨ ਤੋਂ ਰੋਕਣ ''ਤੇ ਰਿਜ਼ਾਰਟ ਮੈਨੇਜਰ ਨੂੰ ਮਾਰੀਆਂ ਗੋਲੀਆਂ

Sunday, Jan 28, 2018 - 10:08 AM (IST)

ਹਵਾਈ ਫਾਇਰ ਕਰਨ ਤੋਂ ਰੋਕਣ ''ਤੇ ਰਿਜ਼ਾਰਟ ਮੈਨੇਜਰ ਨੂੰ ਮਾਰੀਆਂ ਗੋਲੀਆਂ

ਅੰਮ੍ਰਿਤਸਰ (ਸੰਜੀਵ)- ਸਮਾਰੋਹ ਦੌਰਾਨ ਹਵਾਈ ਫਾਇਰ ਕਰਨ ਤੋਂ ਰੋਕਣ 'ਤੇ ਰਿਜ਼ਾਰਟ ਦੇ ਮੈਨੇਜਰ 'ਤੇ ਗੋਲੀਆਂ ਮਾਰਨ ਦੇ ਮਾਮਲੇ 'ਚ ਥਾਣਾ ਤਰਸਿੱਕਾ ਦੀ ਪੁਲਸ ਨੇ ਵਰਿੰਦਰ ਕੁਮਾਰ ਉਰਫ ਕਾਕਾ ਪ੍ਰਧਾਨ ਨਿਵਾਸੀ ਗੋਲਡਨ ਐਵੀਨਿਊ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ। ਰਣਬੀਰ ਸਿੰਘ ਨਿਵਾਸੀ ਭਿੰਡਰ ਨੇ ਦੱਸਿਆ ਕਿ ਉਹ ਟਾਂਗਰਾ ਸਥਿਤ ਸਿੰਗਨੇਚਰ ਰਿਜ਼ਾਰਟ ਵਿਚ ਮੈਨੇਜਰ ਦੇ ਅਹੁਦੇ 'ਤੇ ਤਾਇਨਾਤ ਹੈ, ਬੀਤੇ ਦਿਨ ਰਿਜ਼ਾਰਟ 'ਚ ਸਮਾਰੋਹ ਚੱਲ ਰਿਹਾ ਸੀ, ਇਸ ਦੌਰਾਨ ਮੁਲਜ਼ਮ ਵਰਿੰਦਰ ਕੁਮਾਰ ਆਪਣੇ ਪਿਸਤੌਲ ਨਾਲ ਹਵਾਈ ਫਾਇਰ ਕਰਨ ਲੱਗਾ, ਜਦੋਂ ਉਹ ਮੁਲਜ਼ਮ ਨੂੰ ਸਮਝਾਉਣ ਗਿਆ ਤਾਂ ਉਸ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਉਸ 'ਤੇ ਗੋਲੀਆਂ ਚਲਾਈਆਂ। ਉਸ ਨੇ ਲੁਕ ਕੇ ਆਪਣੀ ਜਾਨ ਬਚਾਈ ਅਤੇ ਰੌਲਾ ਪਾਉਣ 'ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News