ਪੰਜਾਬ 'ਚ ਅਦਾਲਤ ਕੰਪਲੈਕਸ 'ਚ ਚੱਲੀ ਗੋਲ਼ੀ! ਪੈ ਗਈਆਂ ਭਾਜੜਾਂ
Wednesday, Oct 09, 2024 - 02:23 PM (IST)

ਲੁਧਿਆਣਾ (ਤਰੁਣ): ਕੋਰਟ ਕੰਪਲੈਕਸ ਦੀ ਪਾਰਕਿੰਗ ਵਿਚ ਦੁਪਹਿਰ ਤਕਰੀਬਨ ਸਵਾ 12 ਵਜੇ ਤੋਂ ਬਾਅਦ ਗੋਲ਼ੀ ਚੱਲਣ ਨਾਲ ਭਾਜੜਾਂ ਪੈ ਗਈਆਂ। ਏ.ਸੀ.ਪੀ. ਸਿਵਲ ਲਾਈਨ, ਥਾਣਾ ਡਵੀਜ਼ਨ ਨੰਬਰ 5 ਦੇ ਮੁਖੀ ਅਤੇ ਚੌਕੀ ਇੰਚਾਰਜ ਮੌਕੇ 'ਤੇ ਪਹੁੰਚੇ। ਗੋਲ਼ੀ ਚਲਾਉਣ ਵਾਲੇ ਨੌਜਵਾਨ ਦਾ ਨਾਂ ਰਮਨ ਸੂਦ ਵਾਸੀ ਧਾਂਦਰਾ ਰੋਡ ਦੱਸਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵੱਡਾ ਸਿਆਸੀ ਧਮਾਕਾ! ਕਿਸੇ ਵੇਲੇ ਵੀ ਹੋ ਸਕਦੈ ਉਲਟਫ਼ੇਰ
ਚੌਕੀ ਇੰਚਾਰਜ ਏ.ਐੱਸ.ਆਈ. ਸੁਭਾਸ਼ ਨੇ ਦੱਸਿਆ ਕਿ ਧਾਂਧਰਾ ਦਾ ਰਹਿਣ ਵਾਲਾ ਰਮਨ ਅਦਾਲਤ ਵਿਚ ਪੇਸ਼ੀ ਭੁਗਤਣ ਲਈ ਆਇਆ ਸੀ। ਅਦਾਲਤ ਵਿਚ ਜਾਣ ਤੋਂ ਪਹਿਲਾਂ ਉਸ ਨੇ ਆਪਣੀ ਰਿਵਾਲਵਰ ਚੌਕੀ ਵਿਚ ਜਮ੍ਹਾਂ ਕਰਵਾਾਈ। ਦੁਪਹਿਰ ਨੂੰ ਤਕਰੀਬਨ ਸਵਾ 12 ਵਜੇ ਉਸ ਨੇ ਜਮ੍ਹਾਂ ਕਰਵਾਈ ਰਿਵਾਲਵਰ ਵਾਪਸ ਲਈ ਤੇ ਕੁਝ ਦੇਰ ਬਾਅਦ ਹੀ ਕਾਰ ਪਾਰਕਿੰਗ ਤੋਂ ਗੋਲ਼ੀ ਚੱਲਣ ਦੀ ਆਵਾਜ਼ ਆਈ, ਜਿਸ ਮਗਰੋਂ ਉਹ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਗੋਲ਼ੀ ਰਮਨ ਦੀ ਰਿਵਾਲਵਰ ਤੋਂ ਚੱਲੀ ਹੈ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ! ਹੋਈ ਇਹ ਤਬਦੀਲੀ
ਮੁੱਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਕਾਰ ਵਿਚ ਬੈਠਦੇ ਹੋਏ ਰਮਨ ਸੂਦ ਜਦੋਂ ਰਿਵਾਲਵਰ ਲੈ ਕੇ ਉਸ ਨੂੰ ਚੈੱਕ ਕਰ ਰਿਹਾ ਸੀ ਤਾਂ ਗਲਤੀ ਨਾਲ ਉਸ ਤੋਂ ਗੋਲ਼ੀ ਚੱਲ ਗਈ। ਫ਼ਿਲਹਾਲ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਸ ਮੁਲਜ਼ਮ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8