ਕਾਦੀਆਂ ’ਚ ਸਸਕਾਰ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲੀਆਂ, 3 ਲੋਕ ਗੰਭੀਰ ਜ਼ਖਮੀਂ

05/07/2020 11:48:58 AM

ਲੁਧਿਆਣਾ : ਇੱਥੋਂ ਦੇ ਪਿੰਡ ਕਾਦੀਆਂ 'ਚ ਬੁੱਧਵਾਰ ਸ਼ਾਮ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।, ਜਦੋਂ 74 ਸਾਲਾ ਹਰਦੀਪ ਸਿੰਘ ਦੇ ਸਸਕਾਰ ਦੌਰਾਨ 2 ਧਿਰਾਂ 'ਚ ਵਿਵਾਦ ਹੋ ਗਿਆ ਅਤੇ ਇਕ ਧਿਰ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 30 ਰਾਊਂਡ ਦੇ ਲਗਭਗ ਚੱਲੀਆਂ ਗੋਲੀਆਂ 'ਚ ਮ੍ਰਿਤਕ ਦੀ ਦੂਜੀ ਪਤਨੀ ਸੁਸ਼ਮਾ, ਉਸ ਦਾ 21 ਸਾਲਾ ਬੇਟਾ ਸਹਿਜਪ੍ਰੀਤ ਅਤੇ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਕਿਰਨਦੀਪ ਕੌਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ 1 ਗੁਰਪ੍ਰੀਤ ਸਿੰਘ ਸਿਕੰਦ, ਸਹਾਇਕ ਪੁਲਸ ਕਮਿਸ਼ਨਰ ਗੁਰਬਿੰਦਰ ਸਿੰਘ, ਥਾਣਾ ਸਲੇਮ ਟਾਬਰੀ ਕੰਵਲਜੀਤ ਸਿੰਘ ਭਾਰੀ ਪੁਲਸ ਫੋਰਸ ਦੇ ਨਾਲ ਤੁਰੰਤ ਘਟਨਾ ਸਥਾਨ ’ਤੇ ਪੁੱਜੇ ਅਤੇ ਸਬੂਤਾਂ ਨੂੰ ਇਕੱਤਰ ਕਰਨ ਲਈ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ। ਗੁਰਬਿੰਦਰ ਨੇ ਦੱਸਿਆ ਕਿ ਦੋਸ਼ੀ ਮ੍ਰਿਤਕ ਦਾ ਸਸਕਾਰ ਕਰ ਕੇ ਫਰਾਰ ਹੋ ਗਏ। ਦੋਸ਼ੀ ਮ੍ਰਿਤਕ ਦੀ ਪਹਿਲੀ ਪਤਨੀ ਦਾ ਬੇਟਾ ਗਗਨ ਅਤੇ ਪੋਤਾ ਨੇਗਬੀਰ ਹੈ। ਸਲੇਮ ਟਾਬਰੀ 'ਚ ਸੁਸ਼ਮਾ ਦੀ ਸ਼ਿਕਾਇਤ ’ਤੇ ਦੋਸ਼ੀਆਂ ਖਿਲਾਫ ਇਰਾਦਾ ਕਤਲ, ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੇ ਦੱਸਿਆ ਕਿ ਹਰਦੀਪ ਸਿੰਘ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਆਪਣੀ ਦੂਜੀ ਪਤਨੀ ਸੁਸ਼ਮਾ ਅਤੇ ਬੇਟ ਸਹਿਜਪ੍ਰੀਤ ਨਾਲ ਦੁੱਗਰੀ ਰਹਿ ਰਿਹਾ ਸੀ। 4 ਅਪ੍ਰੈਲ ਨੂੰ ਉਸ ਦੀ ਅਚਾਨਕ ਹਾਲਤ ਖਰਾਬ ਹੋ ਗਈ। ਸੁਸ਼ਮਾ ਨੇ ਉਸ ਨੂੰ ਫੋਰਟਿਸ ਹਸਪਤਾਲ ਲੈ ਕੇ ਗਏ। ਇਸ ਦੌਰਾਨ ਸਿਹਤ ਲਗਾਤਾਰ ਡਿਗਦੀ ਗਈ। ਇਸ ’ਤੇ ਸੁਸ਼ਮਾ ਨੇ ਇਸ ਦੀ ਸੂਚਨਾ ਕਾਂਦੀਆਂ ਨੂੰ ਦਿੱਤੀ ਅਤੇ ਦਰਖਾਸਤ ਕੀਤੀ ਉਹ ਆ ਕੇ ਹਰਦੀਪ ਨੂੰ ਮਿਲ ਲਵੇ ਪਰ ਉਹ ਦੇਰੀ ਨਾਲ ਪੁੱਜੇ। ਇਸ ਦੌਰਾਨ ਹਰਦੀਪ ਦਾ ਦਿਹਾਂਤ ਹੋ ਗਿਆ। ਗਗਨ ਨੇ ਜਦ ਪਿਤਾ ਦੀ ਲਾਸ਼ ਲੈਣੀ ਚਾਹੀ ਤਾਂ ਹਸਪਤਾਲ ਪ੍ਰਬੰਧਨ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਮ੍ਰਿਤਕ ਦੀ ਲਾਸ਼ ਉਸ ਦੀ ਪਤਨੀ ਨੂੰ ਦੇਣਗੇ, ਜਿਸ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਸੀ।

ਇਸ ਗੱਲ ਨੂੰ ਲੈ ਕੇ ਉਥੇ ਵਿਵਾਦ ਖੜ੍ਹਾ ਹੋ ਗਿਆ। ਇਸ ’ਤੇ ਮਾਣਯੋਗ ਲੋਕ ਉਥੇ ਪੁੱਜ ਗਏ, ਜਿਨ੍ਹਾਂ ਦੇ ਸਮਝਾਉਣ ’ਤੇ ਸੁਸ਼ਮਾ ਨਾਲ ਗੱਲ ’ਤੇ ਰਾਜ਼ੀ ਹੋ ਗਈ ਕਿ ਲਾਸ਼ ਲਿਜਾਣ ਪਰ ਇਸ ਗੱਲ ਦੇ ਖਿਲਾਫ ਸੀ ਕਿ ਅੰਤਿਮ ਸੰਸਕਾਰ ਵਿਚ ਉਹ ਅਤੇ ਉਸ ਦਾ ਬੇਟਾ ਸ਼ਾਮਲ ਨਾ ਹੋਣ। ਦੂਜੀ ਧਿਰ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਜੇਕਰ ਦੋਵੇਂ ਮਾਂ-ਬੇਟੇ ਸਸਕਾਰ ਕਰ ਦਿੱਤਾ ਤਾਂ ਉਨ੍ਹਾਂ ਦਾ ਲੋਕ ਹਾਸਾ ਬਣਾਉਣਗੇ। ਇਸ ਤੋਂ ਬਾਅਦ ਉਹ ਲਾਸ਼ ਲੈ ਕੇ ਪਿੰਡ ਪੁੱਜ ਗਏ। ਇਸ ਦੌਰਾਨ ਸੁਸ਼ਮਾ ਅਤੇ ਸਹਿਜਪ੍ਰੀਤ ਪਿੰਡ ਕਾਂਦੀਆਂ ਦਾ ਇਕ ਪ੍ਰਧਾਨ ਦੀ ਗੱਡੀ ਵਿਚ ਪੁੱਜ ਗਏ। ਜਿਨ੍ਹਾਂ ਨੂੰ ਦੇਖ ਕੇ ਦੋਸ਼ੀ ਆਪਣਾ ਆਪਾ ਖੋ ਬੈਠੇ ਅਤੇ ਉਨ੍ਹਾਂ ਨੇ ਮਾਂ-ਬੇਟੇ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 
 


Babita

Content Editor

Related News