ਪੈਸਟੀਸਾਈਡਜ਼ ਦੁਕਾਨਦਾਰ ’ਤੇ ਫਾਇਰਿੰਗ ਮਾਮਲਾ: SSP ਬੋਲੇ- ਅਸਲ ਮੁਲਜ਼ਮਾਂ ਨੂੰ ਫੜ ਕੇ ਜਲਦ ਕਰਾਂਗੇ ਖੁਲਾਸੇ

Wednesday, Oct 29, 2025 - 09:29 PM (IST)

ਪੈਸਟੀਸਾਈਡਜ਼ ਦੁਕਾਨਦਾਰ ’ਤੇ ਫਾਇਰਿੰਗ ਮਾਮਲਾ: SSP ਬੋਲੇ- ਅਸਲ ਮੁਲਜ਼ਮਾਂ ਨੂੰ ਫੜ ਕੇ ਜਲਦ ਕਰਾਂਗੇ ਖੁਲਾਸੇ

ਮਾਨਸਾ (ਸੰਦੀਪ ਮਿੱਤਲ) - ਪੈਸਟੀਸਾਈਡਜ਼ ਦੁਕਾਨਦਾਰ ’ਤੇ ਗੋਲੀਆਂ ਚਲਾਉਣ ਦੀ ਜਾਂਚ ਦੀ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ ਨੇ ਖੁਦ ਕਮਾਂਡ ਸੰਭਾਲ ਲਈ ਹੈ ਤੇ ਉਨ੍ਹਾਂ ਨਾਲ ਐੱਸ. ਪੀ. ਡੀ. ਮਨਮੋਹਨ ਸਿੰਘ, ਡੀ. ਐੱਸ. ਪੀ. ਬੂਟਾ ਸਿੰਘ ਗਿੱਲ, ਡੀ. ਐੱਸ. ਪੀ. ਡੀ. ਅਤੇ ਹੋਰ ਵੀ ਪੁਲਸ ਕਰਮਚਾਰੀ ਵੀ ਇਸ ਮਾਮਲੇ ਦੀ ਜਾਂਚ ’ਚ ਜੁਟ ਗਏ ਹਨ।

ਐੱਸ. ਐੱਸ. ਪੀ. ਮੀਨਾ ਨੇ ਦੱਸਿਆ ਕਿ ਉਕਤ ਘਟਨਾ ਦੀ ਬਾਰੀਕੀ ਨਾਲ ਵਿਗਿਆਨਿਕ ਢੰਗ, ਫੋਰੈਂਸਿਕ ਟੀਮ, ਡਾੱਗ ਸਕੁਐਡ, ਸਾਈਬਰ ਸੈੱਲ, ਟੈਕਨੀਕਲ ਢੰਗ ਨਾਲ ਟੀਮਾਂ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਅਤੇ ਛੇਤੀ ਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਪੁਲਸ ਦੀ ਗ੍ਰਿਫਤ ’ਚ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪੁਲਸ ਲੋਕਾਂ ਦੀ ਸੁਰੱਖਿਆ ਹਿਫਾਜਤ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਪੈਸਟੀਸਾਈਡ ਦੁਕਾਨਦਾਰ ਸਤੀਸ਼ ਕੁਮਾਰ ਨੇ ਇਸ ਤੋਂ ਪਹਿਲਾਂ ਪੁਲਸ ਨੂੰ ਕੋਈ ਇਤਲਾਹ ਨਹੀਂ ਦਿੱਤੀ ਸੀ।

ਫਾਇਰਿੰਗ ਹੋਣ ਬਾਅਦ ਹੀ ਮਾਮਲਾ ਪੁਲਸ ਦੇ ਧਿਆਨ ’ਚ ਦੁਕਾਨਦਾਰਾਂ ਵੱਲੋਂ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਉਹ ਖੁਦ ਅਤੇ ਪੁਲਸ ਦੇ ਅਧਿਕਾਰੀ ਟੀਮ ਬਣਾਕੇ ਹਰ ਪਹਿਲੂ ਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਤੇ ਉਨ੍ਹਾਂ ਵੱਲੋਂ ਵਰਤੇ ਗਏ ਹਥਿਆਰਾਂ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਛੇਤੀ ਹੀ ਇਸ ਘਟਨਾ ਦੀ ਪੂਰੀ ਜਾਂਚ ਪੜਤਾਲ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦੇਣਾ ਸਾਡਾ ਨੈਤਿਕ ਫਰਜ਼ ਹੈ।

ਉਨ੍ਹਾਂ ਕਿਹਾ ਕਿ ਮਾਨਸਾ ਵਾਸੀ ਕਿਸੇ ਤਰ੍ਹਾਂ ਦਾ ਡਰ ਭੈਅ ਨਾ ਮੰਨਣ ਤੇ ਪੁਲਸ ਦੀ ਜਾਂਚ ’ਚ ਯਕੀਨ ਰੱਖਣ, ਛੇਤੀ ਹੀ ਅਸਲ ਮੁਲਜ਼ਮਾਂ ਨੂੰ ਫੜ ਕੇ ਇਨ੍ਹਾਂ ਪਿੱਛੇ ਜੋ ਵੀ ਕਿਸੇ ਦਾ ਹੱਥ ਹੈ, ਜਾਂ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ। ਇਸ ਦਾ ਖੁਲਾਸਾ ਉਨ੍ਹਾਂ ਵੱਲੋਂ ਖੁਦ ਕੀਤਾ ਜਾਵੇਗਾ। ਉਧਰ ਧਰਨਾਕਾਰੀਆਂ ਨੂੰ ਮਾਨਸਾ ਦੇ ਡੀ. ਐੱਸ. ਪੀ. ਬੂਟਾ ਸਿੰਘ ਗਿੱਲ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਐੱਸ. ਐੱਸ. ਪੀ. ਮਾਨਸਾ ਵੱਲੋਂ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਸਲ ਮੁਲਜ਼ਮਾਂ ਨੂੰ ਫੜ ਕੇ ਇਸ ਦਾ ਖੁਲਾਸਾ ਜਨਤਾ ਦੀ ਕਚਹਿਰੀ ਵਿਚ ਕੀਤਾ ਜਾਵੇਗਾ। ਮਾਨਸਾ ਵਾਸੀ ਪੁਲਸ ਨਾਲ ਸਹਿਯੋਗ ਕਰਨ ਅਸੀਂ ਮਾਨਸਾ ਜ਼ਿਲੇ ਦੇ ਹਰ ਪਰਿਵਾਰ ਦੀ ਸੁਰੱਖਿਆ ਲਈ ਵਚਨਬਧ ਹਾਂ, ਜੋ ਸਾਡਾ ਸਮਾਜਿਕ ਫਰਜ਼ ਹੈ। ਇਸ ਮੌਕੇ ਡੀ. ਐੱਸ. ਪੀ. ਪ੍ਰਿਤਪਾਲ ਸਿੰਘ ਅਤੇ ਪੁਲਸ ਫੋਰਸ ਮੌਜੂਦ ਸੀ।
 


author

Inder Prajapati

Content Editor

Related News