ਬੈਂਕ ਦੇ ਗਾਰਡ ਦੀ ਗੰਨ ਡਿੱਗਣ ਕਾਰਨ ਚੱਲੀ ਗੋਲੀ, ਦੁਕਾਨਦਾਰ ਹੋਇਆ ਜ਼ਖਮੀ

Monday, Dec 19, 2022 - 02:05 PM (IST)

ਬੈਂਕ ਦੇ ਗਾਰਡ ਦੀ ਗੰਨ ਡਿੱਗਣ ਕਾਰਨ ਚੱਲੀ ਗੋਲੀ, ਦੁਕਾਨਦਾਰ ਹੋਇਆ ਜ਼ਖਮੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਪੰਜਾਬ ਗ੍ਰਾਮੀਣ ਬੈਂਕ ਮਿਆਣੀ ਮੋੜ ਪੁਲ ਪੁਖ਼ਤਾ ਵਿਖੇ ਅੱਜ ਦੁਪਹਿਰ ਗਾਰਡ ਦੀ ਗੰਨ ਅਨਾਚਕ ਡਿੱਗਣ ਕਾਰਨ ਗੋਲੀ ਚੱਲ ਗਈ। ਗੋਲੀ ਦੇ ਛਰੇ ਲੱਗਣ ਕਾਰਨ ਨਜ਼ਦੀਕੀ ਦੁਕਾਨਦਾਰ ਜਖਮੀਂ ਹੋ ਗਿਆ। ਗੋਲੀ ਦੇ ਛਰੇ ਲੱਗਣ ਕਾਰਨ ਜ਼ਖਮੀ ਹੋਏ ਵਿਅਕਤੀ ਪ੍ਰਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਚਨੌਤਾ ਨੂੰ ਟਾਂਡਾ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਛਰੇ ਉਸਦੇ ਮੂੰਹ 'ਤੇ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਗਾਰਡ ਪ੍ਰਕਾਸ਼ ਸਿੰਘ ਜਦੋਂ 12 ਵਜੇ ਦੇ ਕਰੀਬ ਬੈਂਕ ਦੇ ਗੇਟ ਸਾਹਮਣੇ ਮੌਜੂਦ ਸੀ ਤਾਂ ਉਸ ਦੀ ਗੰਨ ਅਚਾਨਕ ਹੇਠਾਂ ਡਿੱਗ ਗਈ, ਜਿਸ ਤੋਂ ਚੱਲੀ ਗੋਲੀ ਚੱਲਣ ਕਾਰਨ ਛਰੇ ਕੁੱਝ ਦੂਰੀ 'ਤੇ ਬੈਠੇ ਉਕਤ ਦੁਕਾਨਦਾਰ ਦੇ ਲੱਗੇ। ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਦੀਪ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
 


author

Babita

Content Editor

Related News