ਕੁੱਤਿਆਂ ’ਤੇ ਚਲਾਈ ਗੋਲ਼ੀ, ਫਿਰ ਗੱਡੀ ਨਾਲ ਕੁਚਲਣ ਦੀ ਵੀ ਕੀਤੀ ਕੋਸ਼ਿਸ਼, ਘਟਨਾ ਸੀ.ਸੀ.ਟੀ.ਵੀ ਵਿਚ ਕੈਦ

Saturday, Dec 24, 2022 - 11:22 PM (IST)

ਕੁੱਤਿਆਂ ’ਤੇ ਚਲਾਈ ਗੋਲ਼ੀ, ਫਿਰ ਗੱਡੀ ਨਾਲ ਕੁਚਲਣ ਦੀ ਵੀ ਕੀਤੀ ਕੋਸ਼ਿਸ਼, ਘਟਨਾ ਸੀ.ਸੀ.ਟੀ.ਵੀ ਵਿਚ ਕੈਦ

ਲੁਧਿਆਣਾ (ਰਾਜ)– ਦੁਗਰੀ ਇਲਾਕੇ ਵਿਚ ਕੁੱਤੇ ’ਤੇ ਗੋਲ਼ੀ ਚਲਾਉਣ ਵਾਲੇ ਇਕ ਵਿਅਕਤੀ ਦੇ ਖ਼ਿਲਾਫ਼ ਇਸੇ ਇਲਾਕੇ ਵਿਚ ਰਹਿਣ ਵਾਲੇ ਇਕ ਐਡਵੋਕੇਟ ਨੇ ਪੁਲਸ ਕਮਿਸ਼ਨਰ ਆਫਿਸ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਕਰਤਾ ਨੀਰਜ ਚੰਦੇਲ ਦਾ ਕਹਿਣਾ ਹੈ ਕਿ ਮੁਲਜ਼ਮ ਉਨ੍ਹਾਂ ਦੇ ਇਲਾਕੇ ਵਿਚ ਹੀ ਰਹਿੰਦਾ ਹੈ। ਉਪਰੋਕਤ ਮੁਲਜ਼ਮ ਨੇ ਕੁਝ ਦਿਨ ਪਹਿਲਾ ਇਲਾਕੇ ਵਿਚ ਰਹਿਣ ਵਾਲੇ ਕੁੱਤਿਆਂ ’ਤੇ ਆਪਣੀ ਰਿਵਾਲਵਰ ਨਾਲ ਗੋਲ਼ੀਆਂ ਚਲਾ ਦਿੱਤੀਆਂ। 

ਇਹ ਖ਼ਬਰ ਵੀ ਪੜ੍ਹੋ - ਸਕੂਲ 'ਚ ਵਿਗੜੀ 15 ਵਿਦਿਆਰਥਣਾਂ ਦੀ ਸਿਹਤ ਤਾਂ ਇਲਾਜ ਲਈ ਬੁਲਾਇਆ ਤਾਂਤਰਿਕ! NHRC ਨੇ ਲਿਆ ਸਖ਼ਤ ਨੋਟਿਸ

ਭਾਂਵੇ ਕਿ ਇਸ ਵਿਚ ਕਿਸੇ ਕੁੱਤੇ ਨੂੰ ਗੋਲ਼ੀ ਨਹੀਂ ਲੱਗੀ ਪਰ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਤੋਂ ਵੀ ਇਸ ਦਾ ਮਨ ਨਹੀਂ ਭਰਿਆ ਤਾਂ ਵਿਅਕਤੀ ਨੇ ਕੁੱਤਿਆਂ ’ਤੇ ਗੱਡੀ ਤਕ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਸ ਦੀ ਇਹ ਸਾਰੀ ਹਰਕਤ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ। ਇਸ ਲਈ ਉਪਰੋਕਤ ਵਿਅਕਤੀ ਦੇ ਖ਼ਿਲਾਫ਼ ਕਾਰਵਾਈ ਦੇ ਲਈ ਉਨ੍ਹਾਂ ਨੇ ਸ਼ਿਕਾਇਤ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News