ਫਿਰੌਤੀ ਨਾ ਦੇਣ ’ਤੇ 3 ਬਦਮਾਸ਼ਾਂ ਨੇ ਦੁਕਾਨ ’ਚ ਦਾਖ਼ਲ ਹੋ ਕੇ ਕੀਤੀ ਫਾਇਰਿੰਗ, ਪੈਰ ’ਚ ਲੱਗੀ ਗੋਲੀ

06/10/2023 4:09:55 PM

ਚੰਡੀਗੜ੍ਹ (ਸੰਦੀਪ) : ਫਿਰੌਤੀ ਨਾ ਦੇਣ ’ਤੇ 3 ਅਣਪਛਾਤੇ ਵਿਅਕਤੀਆਂ ਨੇ ਝਾਮਪੁਰ ਸਥਿਤ ਦੁਕਾਨ ਵਿਚ ਦਾਖ਼ਲ ਹੋ ਕੇ ਫਾਇਰਿੰਗ ਕਰ ਕੇ ਦੁਕਾਨਦਾਰ ਰੋਹਿਤ ਨੂੰ ਜ਼ਖ਼ਮੀ ਕਰ ਦਿੱਤਾ। ਉਸਦੇ ਪੈਰ ’ਚ ਗੋਲੀ ਲੱਗਣ ’ਤੇ ਉਸਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਜਾਂਚ ਦੌਰਾਨ ਰੋਹਿਤ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵ੍ਹਟਸਐਪ ਕਾਲ ਕਰ ਕੇ ਫਿਰੌਤੀ ਦੀ ਮੰਗ ਸਬੰਧੀ ਕਾਲ ਆਈ ਸੀ। ਫਿਰੌਤੀ ਨਾ ਦੇਣ ’ਤੇ ਫਾਇਰਿੰਗ ਕੀਤੀ ਗਈ ਹੈ। ਫਾਇਰਿੰਗ ਕਰਨ ਆਏ ਮੁਲਜ਼ਮਾਂ ਨੇ ਧਮਕੀ ਦਿੰਦਿਆਂ ਇਸ ਵਾਰਦਾਤ ਨੂੰ ਫਿਰੌਤੀ ਨਾ ਦੇਣ ਦਾ ਅੰਜ਼ਾਮ ਦੱਸਿਆ। ਬਲੌਂਗੀ ਥਾਣਾ ਪੁਲਸ ਨੇ ਰੋਹਿਤ ਦੇ ਬਿਆਨਾਂ ਦੇ ਆਧਾਰ ’ਤੇ 3 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਸੂਚਨਾ ਤੋਂ ਬਾਅਦ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਜ਼ਖ਼ਮੀ ਨੂੰ ਚੰਡੀਗੜ੍ਹ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਪੁਲਸ ਨੂੰ ਮੌਕੇ ਤੋਂ ਤਿੰਨ ਖੋਲ ਬਰਾਮਦ ਹੋਏ।

ਇਹ ਵੀ ਪੜ੍ਹੋ : ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਹਲਕੇ ਦੀਆਂ ਨਹਿਰੀ ਪਾਣੀ ਦੀਆਂ ਕੱਛੀਆਂ ਪਾਣੀ ਤੋਂ ਪਿਆਸੀਆਂ    

ਡੇਢ ਮਹੀਨਾ ਪਹਿਲਾਂ ਦਿੱਤੀ ਸੀ ਸ਼ਿਕਾਇਤ ਦੀ ਕਾਪੀ
ਰੋਹਿਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਵੀਰਵਾਰ ਰਾਤ 3 ਨੌਜਵਾਨ ਦੁਕਾਨ ਵਿਚ ਆਏ। ਧਮਕਾਉਂਦੇ ਹੋਏ ਕਿਹਾ ਕਿ ਕਾਫ਼ੀ ਦਿਨ ਪਹਿਲਾਂ ਮੈਸੇਜ ਭੇਜ ਕੇ ਪੈਸੇ ਮੰਗੇ ਸਨ, ਤੂੰ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ। ਹੁਣ ਅੰਜ਼ਾਮ ਭੁਗਤ ਅਤੇ ਮੁਲਜ਼ਮਾਂ ਨੇ ਫਾਇਰ ਕਰ ਦਿੱਤੇ। ਇਕ ਗੋਲੀ ਰੋਹਿਤ ਦੇ ਪੈਰ ਵਿਚ ਲੱਗੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਲੋਕ ਆ ਗਏ। ਰੋਹਿਤ ਨੇ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਵ੍ਹਟਸਐਪ ’ਤੇ ਅਣਪਛਾਤੇ ਨੰਬਰ ਤੋਂ ਕਾਲ ਆ ਰਹੀ ਸੀ, ਜਿਸਨੂੰ ਅਟੈਂਡ ਨਹੀਂ ਕੀਤਾ। ਫਿਰ ਵ੍ਹਟਸਐਪ ’ਤੇ ਮੈਸੇਜ ਆਇਆ, ਜਿਸ ਵਿਚ ਪੈਸਿਆਂ ਦੀ ਮੰਗ ਕੀਤੀ ਗਈ। ਪੈਸੇ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਕਾਲ ਤੋਂ ਕੁਝ ਦਿਨ ਬਾਅਦ ਉਸਦੀ ਗੱਡੀ ਦੇ ਸ਼ੀਸ਼ੇ ਵੀ ਕਿਸੇ ਨੇ ਤੋੜ ਦਿੱਤੇ ਸਨ। ਇਸਦੀ ਸ਼ਿਕਾਇਤ ਉਸਨੇ ਥਾਣਾ ਸਾਰੰਗਪੁਰ ਵਿਚ ਕੀਤੀ ਸੀ। ਡੇਢ ਮਹੀਨਾ ਪਹਿਲਾਂ ਦਿੱਤੀ ਸ਼ਿਕਾਇਤ ਦੀ ਕਾਪੀ ਸਾਈਬਰ ਸੈੱਲ ਨੂੰ ਭੇਜੀ ਗਈ ਸੀ।

ਇਹ ਵੀ ਪੜ੍ਹੋ : ਸੜਕ ਪਾਰ ਕਰ ਰਹੀਆਂ 3 ਭੈਣਾਂ ਨੂੰ ਕਾਰ ਨੇ ਮਾਰੀ ਟੱਕਰ, ਪੀ. ਜੀ. ਆਈ. ਰੈਫਰ

ਵੀਰਵਾਰ ਰਾਤ ਝਾਮਪੁਰ ਵਿਚ ਰੋਹਿਤ ਦੀ ਗਿਫ਼ਟ ਸ਼ਾਪ ਵਿਚ 3 ਲੋਕ ਆਏ ਅਤੇ ਉਸ ’ਤੇ ਫਾਇਰਿੰਗ ਕਰ ਦਿੱਤੀ। ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
-ਪੈਰੀਵਿੰਕਲ ਗਰੇਵਾਲ, ਇੰਚਰਾਜ,
ਬਲੌਂਗੀ ਥਾਣਾ, ਮੋਹਾਲੀ      

ਇਹ ਵੀ ਪੜ੍ਹੋ : ਪ੍ਰਸ਼ਾਸਕ ਦੇ ਸਲਾਹਕਾਰ ਦੀ ਅਗਵਾਈ ’ਚ ਬੈਠਕ, ਸਿਨੇਮਾ ਦਾ ਲਾਇਸੈਂਸ ਰੀਨਿਊ ਕਰਵਾਉਣ ਦੀ ਮਿਲੇਗੀ ਸਹੂਲਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News