ਪ੍ਰਤਾਪ ਬਾਗ ਸਥਿਤ ਪਟਾਕਿਆਂ ਦੇ ਗੋਦਾਮ 'ਚ ਪੁਲਸ ਦਾ ਛਾਪਾ, 2 ਲੱਖ ਦੇ ਪਟਾਕੇ ਜ਼ਬਤ

Tuesday, Nov 06, 2018 - 04:49 PM (IST)

ਪ੍ਰਤਾਪ ਬਾਗ ਸਥਿਤ ਪਟਾਕਿਆਂ ਦੇ ਗੋਦਾਮ 'ਚ ਪੁਲਸ ਦਾ ਛਾਪਾ, 2 ਲੱਖ ਦੇ ਪਟਾਕੇ ਜ਼ਬਤ

ਜਲੰਧਰ (ਜਸਪ੍ਰੀਤ) — ਥਾਣਾ ਡਿਵੀਜ਼ਨ ਨੰਬਰ-3 ਦੇ ਅਧੀਨ ਆਉਂਦੇ ਪ੍ਰਤਾਪ ਬਾਗ 'ਚ ਪੁਲਸ ਨੇ ਪਟਾਕਿਆਂ ਦੇ ਗੋਦਾਮ 'ਚ ਛਾਪਾ ਮਾਰ ਕੇ ਨਾਜਾਇਜ਼ ਤੌਰ 'ਤੇ ਸਟੋਰ ਕਰਕੇ ਰੱਖੇ ਪਟਾਕੇ ਬਰਾਮਦ ਕੀਤੇ ਹਨ। ਇਹ ਗੋਦਾਮ ਰਿਆਜ਼ਪੁਰਾ ਬੰਬ ਧਮਾਕੇ ਦੇ ਦੋਸ਼ੀ ਗੁਰਦੀਪ ਸਿੰਘ ਦਾ ਹੀ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਕਰੀਬ 2 ਲੱਖ ਤੋਂ ਉੱਪਰ ਪਟਾਕੇ ਬਰਾਮਦ ਕੀਤੇ ਗਏ ਹਨ। 

PunjabKesariਜਾਣਕਾਰੀ ਮੁਤਾਬਕ ਐੱਸ. ਐੱਚ. ਓ. ਵਿਜੇ ਕੁੰਵਰ ਪਾਲ ਨੂੰ ਸੂਚਨਾ ਮਿਲੀ ਸੀ ਕਿ ਪ੍ਰਤਾਪ ਬਾਗ ਦੇ ਕੋਲ ਗੈਰ-ਕਾਨੂੰਨੀ ਪਟਾਕੇ ਸਟੋਰ ਕੀਤੇ ਗਏ ਹਨ। ਇਸ ਤੋਂ ਬਾਅਦ ਪੁਲਸ ਨੇ ਅੱਜ ਰੇਡ ਕਰਕੇ ਨਾਜਾਇਜ਼ ਪਟਾਕੇ ਬਰਾਮਦ ਕੀਤੇ। ਫਿਲਹਾਲ ਪੁਲਸ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸੈਂਟਰਲ ਟਾਊਨ ਦੇ ਰਿਆਜ਼ਪੁਰਾ 'ਚ ਪਿਛਲੇ ਸਾਲ ਗੁਰਦੀਪ ਸਿੰਘ ਦੇ ਘਰ 'ਚ ਹੀ ਬਲਾਸਟ ਹੋਇਆ ਸੀ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਲੋਕ ਜ਼ਖਮੀ ਹੋਏ ਸਨ।


Related News