ਅੰਮ੍ਰਿਤਸਰ-ਜੰਮੂ ਰੇਲਵੇ ਟ੍ਰੈਕ ਤੱਕ ਪਹੁੰਚੀ ਖੇਤਾਂ ’ਚ ਲਗਾਈ ਅੱਗ, ਗੇਟਮੈਨ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ
Tuesday, May 17, 2022 - 01:41 AM (IST)
ਗੁਰਦਾਸਪੁਰ (ਜੀਤ ਮਠਾਰੂ) : ਖੇਤਾਂ ’ਚ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਕਈ ਯਤਨਾਂ ਦੇ ਬਾਵਜੂਦ ਕਿਸਾਨਾਂ ਵੱਲੋਂ ਖੇਤਾਂ ’ਚ ਅੱਗ ਲਗਾਉਣ ਦਾ ਸਿਲਸਿਲਾ ਜਾਰੀ ਹੈ। ਦੁੱਖ ਦੀ ਗੱਲ ਇਹ ਹੈ ਕਿ ਇਸ ਅੱਗ ਕਾਰਨ ਪੰਜਾਬ ਅੰਦਰ ਕਈ ਦਰਦਨਾਕ ਹਾਦਸੇ ਵਾਪਰਨ ਦੇ ਬਾਵਜੂਦ ਕਿਸਾਨ ਇਸ ਰੁਝਾਨ ਤੋਂ ਨਹੀਂ ਮੁੜ ਰਹੇ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ
ਅੱਜ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਸ੍ਰੀ ਹਰਗੋਬਿੰਦਪੁਰ ਰੋਡ ਤੋਂ ਕੁਝ ਦੂਰੀ ’ਤੇ ਕਿਸੇ ਕਿਸਾਨ ਵੱਲੋਂ ਖੇਤਾਂ ’ਚ ਲਗਾਈ ਅੱਗ ਅੰਮ੍ਰਿਤਸਰ-ਜੰਮੂ ਰੇਲਵੇ ਟ੍ਰੈਕ ਤੱਕ ਪਹੁੰਚ ਗਈ। ਇਸੇ ਦੌਰਾਨ ਆਈ ਇਕ ਰੇਲ ਗੱਡੀ ਨੂੰ ਉਕਤ ਅੱਗ ਤੋਂ ਬਚਾਉਣ ਲਈ ਰੇਲਵੇ ਦੇ ਗੇਟਮੈਨ ਨੇ ਸਮਝਦਾਰੀ ਦਿਖਾਉਂਦਿਆਂ ਲਾਲ ਝੰਡੀ ਦੇ ਕੇ ਉਕਤ ਗੱਡੀ ਨੂੰ ਅੱਗ ਵਾਲੇ ਸਥਾਨ 'ਤੇ ਜਾਣ ਤੋਂ ਪਹਿਲਾਂ ਹੀ ਰੋਕ ਲਿਆ, ਜਿਸ ਕਾਰਨ ਸੰਭਾਵੀ ਹਾਦਸਾ ਟਲ ਗਿਆ। ਇਸ ਦੌਰਾਨ ਗੇਟਮੈਨ ਨੇ ਪਹਿਲਾਂ ਰੇਲ ਗੱਡੀ ਦੇ ਚਾਲਕ ਨੂੰ ਅੱਗ ਬਾਰੇ ਸੂਚਿਤ ਕੀਤਾ ਅਤੇ ਬਾਅਦ ਵਿੱਚ ਖੁਦ ਅੱਗ ਬੁਝਾਈ। ਇਸ ਕਾਰਨ ਪਠਾਨਕੋਟ ਤੋਂ ਆਈ ਮਾਲ ਗੱਡੀ ਕਰੀਬ 10 ਮਿੰਟ ਖੜ੍ਹੀ ਰਹੀ ਅਤੇ ਅੱਗ ਬੁਝਾਏ ਜਾਣ ਤੋਂ ਬਾਅਦ ਗੱਡੀ ਰਵਾਨਾ ਹੋਈ, ਜਿਸ ਕਾਰਨ ਰੇਲਵੇ ਫਾਟਕ ਵੀ ਕਾਫੀ ਸਮਾਂ ਬੰਦ ਰਿਹਾ।
ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਨੇ RTA ਦਫ਼ਤਰ ਬਠਿੰਡਾ 'ਚ ਮਾਰਿਆ ਛਾਪਾ, ਬੇਨਿਯਮੀਆਂ ਨੂੰ ਲੈ ਕੇ ਸਟਾਫ਼ ਦੀ ਕੀਤੀ ਖਿਚਾਈ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ