ਪਾਤੜਾਂ ''ਚ ਮੁੰਡੇ ਵੱਲੋਂ ਕੁੱਤੇ ਨੂੰ ਗੋਲੀ ਮਾਰਨ ਦੀ ਵੀਡੀਓ ਦੇਖ ਭੜਕੀ ਕੇਂਦਰੀ ਮੰਤਰੀ, ਪੰਜਾਬ DGP ਨੂੰ ਦਿੱਤੇ ਸਖ਼ਤ ਹੁਕਮ

05/06/2021 2:59:07 PM

ਪਾਤੜਾਂ (ਅਡਵਾਨੀ) : ਪਿੰਡ ਖ਼ਾਸਪੁਰ ਦੇ ਇੱਕ ਨੌਜਵਾਨ ਵੱਲੋਂ ਕੁੱਤੇ ਨੂੰ ਗੋਲੀ ਮਾਰ ਕੇ ਉਸ ਦੀ ਵੀਡੀਓ ਬਣਾ ਸ਼ੋਸ਼ਲ ਮੀਡੀਆ 'ਤੇ ਪਾਉਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਕੇਂਦਰੀ ਮੰਤਰੀ ਮੋਨਿਕਾ ਗਾਂਧੀ ਵੱਲੋਂ ਇਸ 'ਤੇ ਸਖ਼ਤ ਐਕਸ਼ਨ ਲਿਆ ਗਿਆ। ਕੇਂਦਰੀ ਮੰਤਰੀ ਨੇ ਪੰਜਾਬ ਦੇ ਡੀ. ਜੀ. ਪੀ. ਨੂੰ ਫੋਨ ਕਰਕੇ ਇਸ 'ਤੇ ਕਾਰਵਾਈ ਕਰਨ ਲਈ ਸਖ਼ਤ ਹੁਕਮ ਜਾਰੀ ਕੀਤੇ। ਇਸ ਸਬੰਧੀ ਡੀ. ਜੀ. ਪੀ. ਪੰਜਾਬ ਨੇ ਸਖ਼ਤ ਕਾਰਵਾਈ ਕਰਨ ਲਈ ਪਾਤੜਾਂ ਪੁਲਸ ਨੂੰ ਕਿਹਾ ਗਿਆ।

ਇਹ ਵੀ ਪੜ੍ਹੋ : ਜਿਸਮਾਨੀ ਸਬੰਧਾਂ ਦਾ ਸੱਦਾ ਦੇ ਅਣਜਾਣ ਥਾਂ 'ਤੇ ਲਿਜਾਂਦੀਆਂ ਸੀ ਜਨਾਨੀਆਂ, ਫਿਰ ਸ਼ੁਰੂ ਹੁੰਦਾ ਸੀ ਗੰਦਾ ਖੇਡ

ਇਸ ਮਗਰੋਂ ਐਸ. ਐਚ. ਓ. ਰਣਵੀਰ ਸਿੰਘ ਨੇ ਉਕਤ ਨੌਜਵਾਨ ਨੂੰ ਲੱਭਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਅਤੇ ਇਸ ਸ਼ਖਸ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰਕੇ 12 ਬੋਰ ਦੀ ਰਾਈਫਲ ਵੀ ਬਰਮਾਦ ਕਰ ਲਈ ਹੈ। ਉਕਤ ਨੌਜਵਾਨ 'ਤੇ ਵੱਖ-ਵੱਖ ਧਰਾਵਾਂ ਦੇ ਤਹਿਤ ਅਪਰਾਧਿਕ ਮਾਮਲਾ ਦਰਜ ਕਰਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਅਦਾਲਤ 'ਚ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਅਗਲੇ 72 ਘੰਟਿਆਂ ਦੌਰਾਨ ਹੋਵੇਗਾ ਬਦਲਾਅ
ਜਾਣੋ ਕੀ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਖ਼ਾਸਪੁਰ ਦੇ ਇੱਕ ਨੌਜਵਾਨ ਵੱਲੋਂ ਕੁੱਤੇ ਦੇ ਗੋਲੀ ਮਾਰ ਕੇ ਉਸ ਨੂੰ ਮਾਰਨ ਦੀ ਬਣਾਈ ਵੀਡੀਓ ਨੂੰ ਸ਼ੋਸ਼ਲ ਮੀਡੀਆ 'ਤੇ ਦੇਖ ਕੇ ਲੋਕ ਉਸ ਨੂੰ ਲਾਹਣਤਾਂ ਪਾ ਰਹੇ ਸਨ ਅਤੇ ਲੋਕਾਂ ਵੱਲੋਂ ਵੱਡੇ ਪੱਧਰ 'ਤੇ ਇਹ ਵੀਡੀਓ ਸਾਂਝੀ ਕੀਤੀ ਜਾ ਰਹੀ ਸੀ।  ਸਾਬਕਾ ਕੇਂਦਰੀ ਮੋਨਿਕਾ ਗਾਂਧੀ ਦੇ ਹੁਕਮਾਂ 'ਤੇ ਪੰਜਾਬ ਦੇ ਡੀ. ਜੀ. ਪੀ. ਨੇ ਪਾਤੜਾਂ ਪੁਲਸ ਨੂੰ ਹੁਕਮ ਜਾਰੀ ਕੀਤੇ।

ਇਹ ਵੀ ਪੜ੍ਹੋ : ਪੰਜਾਬ 'ਚ 'ਪੂਰਨ ਲਾਕਡਾਊਨ' ਨੂੰ ਲੈ ਕੇ ਕੈਪਟਨ ਦਾ ਵੱਡਾ ਫ਼ੈਸਲਾ, ਨਵੀਆਂ ਹਦਾਇਤਾਂ ਜਾਰੀ

ਥਾਣਾ ਮੁਖੀ ਪਾਤੜਾਂ ਰਣਵੀਰ ਸਿੰਘ ਨੇ ਦੱਸਿਆ ਕਿ ਪੜਤਾਲ ਮਗਰੋਂ ਗੋਲੀ ਮਾਰਨ ਵਾਲੇ ਪਿੰਡ ਖ਼ਾਸਪੁਰ ਦੇ ਤਰਨਜੋਤ ਸਿੰਘ ਨਾਂਅ ਦੇ ਮੁੰਡੇ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਇਹ ਕੁੱਤਾ ਗਲੀ ਦਾ ਅਵਾਰਾ ਕੁੱਤਾ ਸੀ, ਜੋ ਹਲਕਿਆ ਹੋਣ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਵੱਢ ਰਿਹਾ ਸੀ, ਜਿਸ ਕਰਕੇ ਉਕਤ ਮੁਲਜ਼ਮ ਨੇ ਗੁੱਸੇ ਵਿੱਚ ਆ ਕੇ ਕੁੱਤੇ ਨੂੰ ਗੋਲੀ ਨਾਲ ਮਾਰ ਦਿੱਤੀ ਅਤੇ ਬਚਪਨਾ ਹੋਣ ਕਰਕੇ ਵੀਡੀਓ ਵਾਇਰਲ ਕਰ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News